Breaking News

ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ੀ ਦੀ ਖ਼ਬਰ, 42 ਹਜ਼ਾਰ ਸਰਕਾਰੀ ਅਸਾਮੀਆਂ ‘ਤੇ ਕੀਤੀ ਜਾਵੇਗੀ ਭਰਤੀ

ਨਿਊਜ਼ ਡੈਸਕ: ਸਟਾਫ ਸਿਲੈਕਸ਼ਨ ਕਮਿਸ਼ਨ (ਐਸਐਸਸੀ) ਜਲਦੀ ਹੀ 15,247 ਅਸਾਮੀਆਂ ਲਈ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰੇਗਾ। ਇਹ ਪੱਤਰ ਅਗਲੇ ਕੁਝ ਮਹੀਨਿਆਂ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਜਾਰੀ ਕੀਤੇ ਜਾਣਗੇ। ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੇ ਇੱਕ ਟਵੀਟ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਪੀਆਈਬੀ ਨੇ ਟਵੀਟ ਵਿੱਚ ਕਿਹਾ ਹੈ ਕਿ ਦਸੰਬਰ 2022 ਤੋਂ ਪਹਿਲਾਂ 42,000 ਨਿਯੁਕਤੀਆਂ ਪੂਰੀਆਂ ਕੀਤੀਆਂ ਜਾਣਗੀਆਂ।  SSC ਨੇ ਆਪਣੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਲਈ 67,768 ਅਸਾਮੀਆਂ ਨੂੰ ਤੁਰੰਤ ਭਰਨ ਦੀ ਯੋਜਨਾ ਤਿਆਰ ਕੀਤੀ ਹੈ।

ਇਸ ਟਵੀਟ ਤੋਂ ਬਾਅਦ, ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਨਿਸ਼ਚਤ ਤੌਰ ‘ਤੇ ਸਰਕਾਰੀ ਨੌਕਰੀ ਦੇ ਚਾਹਵਾਨਾਂ ਦਾ ਮਨੋਬਲ ਵਧੇਗਾ, ਕਿਉਂਕਿ ਇਹ ਸਾਰੀਆਂ ਅਸਾਮੀਆਂ ਸਾਲ ਦੇ ਅੰਤ ਤੋਂ ਪਹਿਲਾਂ ਭਰਨ ਦੀ ਯੋਜਨਾ ਹੈ।

ਹਾਲਾਂਕਿ, ਐਸਐਸਸੀ ਨੇ ਅਜਿਹੇ ਸਮੇਂ ਵਿੱਚ ਵੱਡੀ ਪੱਧਰ ‘ਤੇ ਭਰਤੀਆਂ ਦਾ ਐਲਾਨ ਕੀਤਾ ਹੈ ਜਦੋਂ ‘ਅਗਨੀਪਥ’ ਯੋਜਨਾ ਨੂੰ ਲੈ ਕੇ ਦੇਸ਼ ਵਿੱਚ ਹਿੰਸਕ ਪ੍ਰਦਰਸ਼ਨ ਹੋ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਖਾਣ ਵਾਲੇ ਤੇਲ ਦੀ ਕੀਮਤ ‘ਚ ਆਈ ਕਮੀ, ਕੰਪਨੀਆਂ ਨੇ ਪ੍ਰਤੀ ਲੀਟਰ 15-20 ਰੁਪਏ ਦੀ ਕੀਤੀ ਕਟੌਤੀ

ਨਵੀਂ ਦਿੱਲੀ- ਵਧਦੀ ਮਹਿੰਗਾਈ ਦੇ ਵਿਚਕਾਰ ਆਮ ਆਦਮੀ ਲਈ ਰਾਹਤ ਦੀ ਖ਼ਬਰ ਹੈ। ਖੁਰਾਕ ਸਕੱਤਰ …

Leave a Reply

Your email address will not be published.

Also plac e the google analytics code first