Breaking News

ਸ਼ਰਮਸਾਰ ਕਰਨ ਵਾਲੀ ਘਟਨਾ, ਲੁਧਿਆਣਾ ‘ਚ ਬੱਚਿਆਂ ਨੇ ਪਿਤਾ ਨੂੰ ਦਰੱਖ਼ਤ ਨਾਲ ਬੰਨ੍ਹ ਕੇ ਕੁੱਟਿਆ

ਲੁਧਿਆਣਾ: ਜਿੱਥੇ ਇੱਕ ਪਾਸੇ ਦੇਸ਼ ਭਰ ‘ਚ 19 ਜੂਨ ਨੂੰ ਲੋਕ ਫਾਦਰਜ਼ ਡੇਅ ਮਨਾ ਕੇ ਆਪਣੇ ਪਿਤਾ ਦੀ ਲੰਬੀ ਉਮਰ ਲਈ ਦੁਆਵਾਂ ਮੰਗ ਰਹੇ ਸਨ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਚੱਬੇਵਾਲ ਦੇ ਇਲਾਕੇ `ਚ ਇੱਕ ਬਜ਼ੁਰਗ ਪਿਤਾ ਨੂੰ ਉਸ ਦੇ ਤਿੰਨ ਪੁੱਤਰਾਂ ਨੇ ਬੇਰਹਿਮੀ ਨਾਲ ਕੁੱਟਿਆ ਅਤੇ ਲਗਭਗ ਡੇਢ ਘੰਟੇ ਤੱਕ ਦਰੱਖਤ ਨਾਲ ਬੰਨ੍ਹ ਕੇ ਰੱਖਿਆ। ਇਲਾਕੇ ਦੇ ਲੋਕਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਤਾਂ ਕੋਈ ਵੀ ਪੁਲਿਸ ਅਧਿਕਾਰੀ ਮੌਕੇ `ਤੇ ਨਹੀਂ ਪਹੁੰਚਿਆ।

ਇਸ ਤੋਂ ਬਾਅਦ ਇਲਾਕੇ ਦੇ ਇੱਕ ਵਿਅਕਤੀ ਨੇ ਇਸ ਮਾਮਲੇ ਦੀ ਸੂਚਨਾ ਸਮਾਜ ਸੇਵੀ ਨੂੰ ਦਿੱਤੀ, ਜਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਜ਼ੁਰਗ ਨੂੰ ਦਰੱਖਤ ਤੋਂ ਖੋਲ ਕੇ ਬਾਹਰ ਕੱਢਿਆ ਅਤੇ ਫਿਰ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ। ਥਾਣਾ ਜਮਾਲਪੁਰ ਅਧੀਨ ਪੈਂਦੀ ਚੌਕੀ ਰਾਮਗੜ੍ਹ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਜਿਸ ਨਾਲ ਦੋਵਾਂ ਧਿਰਾਂ ਨੇ ਬੈਠ ਕੇ ਮਾਮਲਾ ਸ਼ਾਂਤ ਕਰਵਾਇਆ।

ਪੀੜਤ ਦੀ ਪਛਾਣ 52 ਸਾਲਾ ਰਾਮ ਸਿੰਘ ਵਾਸੀ ਚੱਬੇਵਾਲ ਵਜੋਂ ਹੋਈ ਹੈ। ਨੀਰਜ ਨੇ ਦੱਸਿਆ ਕਿ ਪੀੜਤ ਰਾਮ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦੇ ਤਿੰਨ ਪੁੱਤਰ ਅਤੇ ਇੱਕ ਧੀ ਹੈ ਤੇ ਅਕਸਰ ਉਸ ਦੇ ਬੱਚੇ ਉਸ ਨੂੰ ਕੁੱਟ-ਕੁੱਟ ਕੇ ਘਰੋਂ ਕੱਢ ਦਿੰਦੇ ਹਨ, ਜਿਸ ਕਾਰਨ ਉਹ ਪੁਰਾਣੇ ਘਰ ਦੇ ਕੋਨੇ ‘ਚ ਸੌਂ ਜਾਂਦਾ ਹੈ।

ਇਲਾਕਾ ਵਾਸੀ ਨੀਰਜ ਮੁਤਾਬਕ ਐਤਵਾਰ ਨੂੰ ਪਿਤਾ ਦੀ ਬੇਟਿਆਂ ਨਾਲ ਤਕਰਾਰ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਿਤਾ ਦੀ ਕੁੱਟਮਾਰ ਕੀਤੀ ਅਤੇ ਘਰ ਦੇ ਬਾਹਰ ਦਰੱਖਤ ਨਾਲ ਬੰਨ੍ਹ ਦਿੱਤਾ। ਜਦੋਂ ਪੀੜਤ ਕਾਫੀ ਦੇਰ ਤੱਕ ਰੌਲਾ ਪਾਉਂਦਾ ਰਿਹਾ ਤਾਂ ਕੋਈ ਵੀ ਅੱਗੇ ਨਹੀਂ ਆਇਆ। ਫਿਰ ਨੀਰਜ ਦੇ ਬੇਟੇ ਨੇ ਇਸ ਸਾਰੀ ਘਟਨਾ ਨੂੰ ਆਪਣੇ ਮੋਬਾਈਲ ਕੈਮਰੇ `ਚ ਕੈਦ ਕਰ ਲਿਆ ਅਤੇ ਜਾਣਕਾਰੀ ਦਿੱਤੀ। ਜਿਸ `ਤੇ ਨੀਰਜ ਨੇ ਸਮਾਜ ਸੇਵੀ ਦੀ ਮਦਦ ਨਾਲ ਮੌਕੇ `ਤੇ ਪਹੁੰਚ ਕੇ ਬਜ਼ੁਰਗ ਨੂੰ ਬੱਚਿਆਂ ਦੇ ਚੁੰਗਲ `ਚੋਂ ਛੁਡਵਾਇਆ। ਸੋਮਵਾਰ ਨੂੰ ਥਾਣਾ ਜਮਾਲਪੁਰ ਅਧੀਨ ਪੈਂਦੀ ਚੌਕੀ ਰਾਮਗੜ੍ਹ ਦੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਚੌਕੀ ’ਤੇ ਬੁਲਾ ਲਿਆ ਹੈ। ਪੀੜਤ ਦੀ ਸ਼ਿਕਾਇਤ `ਤੇ ਕਾਰਵਾਈ ਕੀਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਮੰਤਰੀ ਮੰਡਲ ਵੱਲੋਂ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਸੂਬੇ ਦੇ ਵਿੱਤ ਬਾਰੇ ਵਾਈਟ ਪੇਪਰ ਪੇਸ਼ ਕਰਨ ਦੀ ਪ੍ਰਵਾਨਗੀ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਅੱਜ ਵਿਧਾਨ ਸਭਾ …

Leave a Reply

Your email address will not be published.

Also plac e the google analytics code first