Breaking News

ਅਗਨੀਪਥ ਯੋਜਨਾ ਬਾਰੇ ਬਾਬਾ ਰਾਮਦੇਵ ਦਾ ਬਿਆਨ, ਸਾਰਿਆਂ ਨੂੰ ਰਖਣੀ ਚਾਹੀਦੀ ਹੈ ਸ਼ਾਂਤੀ

ਨਵੀਂ ਦਿੱਲੀ: ਅਗਨੀਪਥ ਯੋਜਨਾ ਦੇ ਵਿਰੋਧ ‘ਚ  ਹੋ ਰਹੀ ਹਿੰਸਾ ਦੇ ਪਿੱਛੇ ਵਿਦੇਸ਼ ‘ਚ ਬੈਠੇ ਕੱਟੜਪੰਥੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਇਸ ਦੌਰਾਨ ਯੋਗ ਗੁਰੂ ਰਾਮਦੇਵ ਨੇ ਕਿਹਾ ਹੈ ਕਿ ਸਰਕਾਰ ਨੂੰ ਇਹ ਸਕੀਮ ਲਿਆਉਣ ਤੋਂ ਪਹਿਲਾਂ ਸੈਨਿਕਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਵਾਨਾਂ ਦੀ  ਕਾਨਫਰੰਸ ਹੋਣੀ ਚਾਹੀਦੀ ਸੀ ਅਤੇ ਵਿਚਾਰ ਵਟਾਂਦਰੇ ਤੋਂ ਬਾਅਦ ਯੋਜਨਾ ਨੂੰ ਲਾਗੂ ਕਰਨਾ ਸੀ।

ਯੂਪੀ, ਬਿਹਾਰ ਸਮੇਤ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਇਸ ਯੋਜਨਾ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਹਜ਼ਾਰਾਂ ਨੌਜਵਾਨ ਸੜਕਾਂ ‘ਤੇ ਆ ਕੇ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵਿਰੋਧ ਕਰਨਾ ਚਾਹੁੰਦੇ ਹਨ, ਉਹ ਅਜਿਹਾ ਕਰਨ ਪਰ ਅਹਿੰਸਕ ਤਰੀਕੇ ਨਾਲ  ਕਰਨ। ਬਾਬਾ ਰਾਮਦੇਵ ਨੇ ਕਿਹਾ ਕਿ ਸੇਵਾ ਇੱਕ ਦਿਨ ਲਈ ਦਿੱਤੀ ਜਾਂਦੀ ਹੈ ਜਾਂ ਚਾਰ ਸਾਲ ਲਈ ਜਾਂ ਪੰਜ ਸਾਲ ਲਈ, ਇਸ ‘ਤੇ ਦੇਸ਼ ਦੇ ਬੁੱਧੀਜੀਵੀਆਂ ਦੀ ਰਾਏ ਆ ਗਈ ਹੈ। ਵਿਰੋਧ ਦੀਆਂ ਆਵਾਜ਼ਾਂ ਸੱਤਾ ਦੇ ਕੰਨਾਂ ਤੱਕ ਪਹੁੰਚ ਗਈਆਂ ਹਨ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਬਰ ਰੱਖਣ ਦੀ ਲੋੜ ਹੈ।

ਬਾਬਾ ਰਾਮਦੇਵ ਨੇ ਕਿਹਾ ਕਿ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ। ਸਾਰਿਆਂ ਨੂੰ ਕੁਝ ਸ਼ਾਂਤੀ ਰਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਯੋਗ ਦੇ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਜੋ ਕੋਈ ਵੀ ਯੋਗ ਦੇ ਮਾਰਗ ‘ਤੇ ਚੱਲ ਕੇ ਵਿਰੋਧ ਕਰਦਾ ਹੈ, ਉਹ ਅਹਿੰਸਕ ਹੈ। ਅਹਿੰਸਕ ਧਰਮ ਹੋਵੇ, ਅਹਿੰਸਕ ਰਾਜਨੀਤੀ ਹੋਵੇ, ਅਹਿੰਸਕ ਲਹਿਰ ਹੋਵੇ, ਅਹਿੰਸਕ ਵਪਾਰ ਹੋਵੇ। ਅਗਨੀਪਥ ਯੋਜਨਾ ‘ਤੇ ਜੋ ਵੀ ਬਦਲਾਅ ਹੋਵੇਗਾ, ਸਰਕਾਰ ਕਰ ਰਹੀ ਹੈ ਅਤੇ ਕਰੇਗੀ। ਟਰੇਨ ਨੂੰ ਅੱਗ ਲਾਉਣ ਨਾਲ ਦੇਸ਼ ਦਾ ਨੁਕਸਾਨ ਹੋ ਰਿਹਾ ਹੈ। ਕੌਮੀ ਜਾਇਦਾਦ ਦਾ ਇਹ ਨੁਕਸਾਨ ਆਤਮਘਾਤੀ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਕੋਈ ਵੀ ਨੌਜਵਾਨ ਅਜਿਹਾ ਨਾ ਕਰੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਮਹਾਨ ਸਿੱਖ ਜਰਨੈਲ ਬਾਬਾ …

Leave a Reply

Your email address will not be published.

Also plac e the google analytics code first