Breaking News

ਮਹਾਰਾਸ਼ਟਰ ‘ਚ ਇੱਕ ਹੀ ਪਰਿਵਾਰ ਦੇ 9 ਮੈਂਬਰਾਂ ਦੀਆਂ ਮਿਲੀਆਂ ਮ੍ਰਿਤਕ ਦੇਹਾਂ

ਸਾਂਗਲੀ: ਮਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ‘ਚ ਸੋਮਵਾਰ ਨੂੰ ਇੱਕ ਹੀ ਪਰਿਵਾਰ ਦੇ 9 ਮੈਂਬਰ ਘਰ ‘ਚ ਮ੍ਰਿਤ ਪਾਏ ਗਏ। ਪੁਲਿਸ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾਹੈ। ਇਹ ਮ੍ਰਿਤਕ ਦੇਹਾਂ ਮੁੰਬਈ ਤੋਂ 350 ਕਿਲੋਮੀਟਰ ਦੂਰ ਸਾਂਗਲੀ ਜ਼ਿਲ੍ਹੇ ਦੇ ਮਹਿਸਾਲ ਵਿੱਚ ਇੱਕ ਘਰ ‘ਚੋਂ ਮਿਲੀਆਂ।

ਸਾਂਗਲੀ ਦੇ ਪੁਲਿਸ ਸੁਪਰਡੈਂਟ ਦੀਕਿਸ਼ਤ ਗੇਦਾਮ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ, ਸਾਨੂੰ ਇੱਕ ਘਰ ‘ਚ 9 ਲਾਸ਼ਾਂ ਮਿਲੀਆਂ ਹਨ। ਤਿੰਨ ਲਾਸ਼ਾਂ ਇਕ ਜਗ੍ਹਾ ਮਿਲੀਆਂ, ਜਦੋਂ ਕਿ 6 ਹੋਰ ਵੱਖ-ਵੱਖ ਥਾਂਵਾਂ ‘ਤੇ ਮਿਲੀਆਂ। ਮਰਨ ਵਾਲਿਆਂ ‘ਚ 4 ਔਰਤਾਂ ਤੇ 5 ਮਰਦ ਦੱਸੇ ਜਾ ਰਹੇ ਹਨ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇੱਕ ਹੋਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ, ਹਾਲਾਂਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਬਾਗੀ ਨੇਤਾ ਏਕਨਾਥ ਸ਼ਿੰਦੇ ਅਤੇ ਫੜਨਵੀਸ ਨੇ ਗੁਜਰਾਤ ‘ਚ ਕੀਤੀ ਗੁਪਤ ਮੀਟਿੰਗ

ਨਿਊਜ਼ ਡੈਸਕ: ਮਹਾਰਾਸ਼ਟਰ ਵਿੱਚ ਚੱਲ ਰਿਹਾ ਸੱਤਾ ਸੰਘਰਸ਼ ਕਿਸ ਲਈ ਘਾਤਕ ਸਾਬਤ ਹੋਵੇਗਾ, ਇਹ ਤਾਂ …

Leave a Reply

Your email address will not be published.

Also plac e the google analytics code first