Breaking News

ਗੁਰਦੁਆਰਾ ‘ਤੇ ਹਮਲੇ ਨੂੰ ਲੈ ਕੇ ISIS  ਦਾ ਦਾਅਵਾ, ਪੈਗੰਬਰ ਮੁਹੰਮਦ ਦੇ ‘ਅਪਮਾਨ’ ਦਾ ਲਿਆ ਬਦਲਾ

ਕਾਬੁਲ- ਅੱਤਵਾਦੀ ਸੰਗਠਨ ISIS ਨੇ ਇੱਕ ਬਿਆਨ ਜਾਰੀ ਕਰਕੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਆਈਐਸਆਈਐਸ ਦਾ ਕਹਿਣਾ ਹੈ ਕਿ ਉਸ ਨੇ ਪੈਗੰਬਰ ਮੁਹੰਮਦ ਦੇ ਅਪਮਾਨ ਦਾ ਬਦਲਾ ਲੈਣ ਲਈ ਇਹ ਹਮਲਾ ਕੀਤਾ ਹੈ।

ਦੱਸ ਦੇਈਏ ਕਿ ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਬਾਰੇ ਕੀਤੀ ਟਿੱਪਣੀ ਕਾਰਨ ਕਈ ਦੇਸ਼ਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਆਪਣੀ ਅਮਾਕ ਸਾਈਟ ‘ਤੇ ਪੋਸਟ ਕੀਤੇ ਇੱਕ ਸੰਦੇਸ਼ ਵਿੱਚ ਆਈਐਸਆਈਐਸ ਨੇ ਕਿਹਾ, “ਸ਼ਨੀਵਾਰ ਦੇ ਹਮਲੇ ਰਾਹੀਂ, ਅਸੀਂ ਹਿੰਦੂਆਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਨੇ ਅੱਲ੍ਹਾ ਦੁਆਰਾ ਭੇਜੇ ਗਏ ਪੈਗੰਬਰ ਦੀ ਮਹਿਮਾ ਦੀ ਉਲੰਘਣਾ ਕੀਤੀ ਸੀ।”

ਅੱਤਵਾਦੀ ਸਮੂਹ ਨੇ ਕਿਹਾ ਕਿ ਉਸ ਦੇ ਲੜਾਕੇ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੂੰ ਮਾਰਨ ਤੋਂ ਬਾਅਦ ਹਿੰਦੂਆਂ ਅਤੇ ਸਿੱਖਾਂ ਦੇ ਆਸਥਾ ਦੇ ਕੇਂਦਰ ਗੁਰਦੁਆਰੇ ਵਿੱਚ ਦਾਖਲ ਹੋਏ ਸਨ। ਸਾਡੇ ਬੰਦਿਆਂ ਨੇ ਮਸ਼ੀਨ ਗੰਨਾਂ ਅਤੇ ਹੈਂਡ ਗਰਨੇਡਾਂ ਨਾਲ ਅੰਦਰਲੇ ਲੋਕਾਂ ‘ਤੇ ਗੋਲੀਆਂ ਚਲਾਈਆਂ। ਇਸ ਹਮਲੇ ‘ਚ 2 ਲੋਕਾਂ ਦੀ ਮੌਤ ਹੋ ਗਈ ਜਦਕਿ ਘੱਟੋ-ਘੱਟ 7 ਹੋਰ ਜ਼ਖਮੀ ਹੋ ਗਏ।

ਹਮਲੇ ਤੋਂ ਬਾਅਦ ਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਤਾਕੌਰ ਨੇ ਕਿਹਾ ਕਿ ਹਮਲਾਵਰਾਂ ਨੇ ਗੁਰਦੁਆਰੇ ‘ਚ ਦਾਖਲ ਹੁੰਦੇ ਹੀ ਗ੍ਰਨੇਡ ਸੁੱਟਿਆ ਅਤੇ ਅੱਗ ਲਗਾ ਦਿੱਤੀ। ਇਸ ਹਮਲੇ ਤੋਂ ਬਾਅਦ ਭਾਰਤ ਨੇ ਚਿੰਤਾ ਪ੍ਰਗਟਾਈ ਸੀ। ਇਸ ‘ਤੇ ਪੀਐਮ ਮੋਦੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਨੂੰ ਕਾਇਰਤਾ ਭਰੀ ਕਾਰਵਾਈ ਦੱਸਿਆ ਹੈ।

ਧਿਆਨ ਯੋਗ ਹੈ ਕਿ ਹਾਲ ਹੀ ਵਿੱਚ ਕਾਬੁਲ ਵਿੱਚ ਭਾਰਤੀ ਵਫ਼ਦ ਅਤੇ ਤਾਲਿਬਾਨ ਦੀ ਮੁਲਾਕਾਤ ਹੋਈ ਸੀ। ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਭਾਰਤੀ ਟੀਮ ਅਫਗਾਨਿਸਤਾਨ ਦੇ ਕਈ ਸਥਾਨਾਂ ਦਾ ਦੌਰਾ ਕਰਨ ਦੀ ਕੋਸ਼ਿਸ਼ ਕਰੇਗੀ ਜਿੱਥੇ ਭਾਰਤ ਦੁਆਰਾ ਸਹਿਯੋਗੀ ਪ੍ਰੋਜੈਕਟ ਅਤੇ ਪ੍ਰੋਗਰਾਮ ਲਾਗੂ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਤਾਲਿਬਾਨ ਨੇ ਭਾਰਤ ਨੂੰ ਵਪਾਰ ਮੁੜ ਸ਼ੁਰੂ ਕਰਨ ਲਈ ਕੰਮ ਕਰਨ ‘ਤੇ ਵਿਚਾਰ ਕਰਨ ਦੀ ਵੀ ਬੇਨਤੀ ਕੀਤੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

10 ਮਹੀਨਿਆਂ ਬਾਅਦ ਨਦੀ ‘ਚੋਂ ਮਿਲਿਆ ਇਹ ਮੋਬਾਈਲ, ਚਲਦਾ ਦੇਖ ਹਰ ਕੋਈ ਹੈਰਾਨ

ਨਿਊਜ਼ ਡੈਸਕ: ਆਮਤੌਰ ‘ਤੇ ਜੇਕਰ ਸਮਾਰਟਫੋਨ ਪਾਣੀ ‘ਚ ਗਿਰ ਜਾਵੇ ਤਾਂ ਉਹ ਜ਼ਿਆਦਾਤਰ ਖਰਾਬ ਹੁੰਦਾ …

Leave a Reply

Your email address will not be published.

Also plac e the google analytics code first