Breaking News

ਕਰਨ ਜੌਹਰ ਤੋਂ ਫਿਰੌਤੀ ਮੰਗ ਰਿਹਾ ਸੀ ਲਾਰੈਂਸ ਬਿਸ਼ਨੋਈ ਗੈਂਗ! ‘ਮਹਾਕਾਲ’ ਨੇ ਪੁੱਛਗਿੱਛ ਦੌਰਾਨ ਕੀਤਾ ਖੁਲਾਸਾ

ਮੁੰਬਈ- ਹਾਲ ਹੀ ‘ਚ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਮਿਲੇ ਧਮਕੀ ਭਰੇ ਪੱਤਰ ਮਾਮਲੇ ‘ਚ ਜਾਂਚ ‘ਚ ਆਇਆ ਸੀ ਕਿ ਇਸ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ। ਇੱਕ ਨਿਊਜ਼ ਏਜੰਸੀ ਦੇ ਅਨੁਸਾਰ, ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਸਕੱਤਰ ਦੇ ਵਿਭਾਗ ਨੇ ਦੱਸਿਆ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਉਦੇਸ਼ ਸਲਮਾਨ ਅਤੇ ਉਸਦੇ ਪਿਤਾ ਸਲੀਮ ਨੂੰ ਧਮਕੀ ਦੇਣ ਪਿੱਛੇ ਆਪਣੀ ਤਾਕਤ ਦਿਖਾਉਣਾ ਸੀ। ਹੁਣ ਇੱਕ ਪੁਲਿਸ ਅਧਿਕਾਰੀ ਨੇ ਮੀਡੀਆ ਦੇ ਹਵਾਲੇ ਨਾਲ ਖੁਲਾਸਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਕਥਿਤ ਮੈਂਬਰ ਸਿਧੇਸ਼ ਕਾਂਬਲੇ ਉਰਫ਼ ‘ਮਹਾਕਾਲ’ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਬਾਲੀਵੁੱਡ ਦੇ ਵੱਡੇ ਨਾਮੀ ਫ਼ਿਲਮਸਾਜ਼ ਕਰਨ ਜੌਹਰ ਵੀ ਉਸ ਦੀ ਸੂਚੀ ਵਿੱਚ ਸਨ, ਜਿਸ ਤੋਂ ਜਬਰੀ ਵਸੂਲੀ ਲਈ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ।

ਪਰ ਇੱਕ ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਹੋਣੀ ਬਾਕੀ ਹੈ ਅਤੇ ਸੰਭਾਵਨਾ ਹੈ ਕਿ ਕਾਂਬਲੇ ਆਪਣੇ ਬਿਆਨਾਂ ‘ਤੇ ਸ਼ੇਖੀ ਮਾਰ ਰਹੇ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿਧੇਸ਼ ਕਾਂਬਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਸ਼ੱਕੀ ਸ਼ੂਟਰ ਸੰਤੋਸ਼ ਜਾਧਵ ਦਾ ਕਰੀਬੀ ਸਾਥੀ ਸੀ ਅਤੇ ਕਤਲ ਦੀ ਸਾਜ਼ਿਸ਼ ਤੋਂ ਚੰਗੀ ਤਰ੍ਹਾਂ ਜਾਣੂ ਸੀ।

ਸਿਧੇਸ਼ ਕਾਂਬਲੇ ਪੁਣੇ ਵਿੱਚ ਪਹਿਲਾਂ ਹੀ ਦਰਜ਼ ਇੱਕ ਮਾਮਲੇ ਵਿੱਚ ਪੁਣੇ ਦਿਹਾਤੀ ਪੁਲਿਸ ਦੀ ਹਿਰਾਸਤ ਵਿੱਚ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ, ਪੰਜਾਬ ਪੁਲਿਸ ਅਤੇ ਮੁੰਬਈ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਅਤੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਮਿਲੀ ਧਮਕੀ ਭਰੀ ਚਿੱਠੀ ਦੇ ਸਬੰਧ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗਿਰੋਹ ਨੇ ਕਥਿਤ ਤੌਰ ‘ਤੇ ਕਰਨ ਜੌਹਰ ਨੂੰ ਧਮਕੀ ਦੇ ਕੇ 5 ਕਰੋੜ ਰੁਪਏ ਵਸੂਲਣ ਦੀ ਯੋਜਨਾ ਬਣਾਈ ਸੀ। ਕਾਂਬੇਲ ਦੇ ਬਿਆਨ ਅਨੁਸਾਰ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਦੇ ਭਰਾ ਵਿਕਰਮ ਬਰਾੜ ਨੇ ਉਸ ਨਾਲ ਇੰਸਟਾਗ੍ਰਾਮ ਅਤੇ ਸਿਗਨਲ ਐਪ ‘ਤੇ ਇਨ੍ਹਾਂ ਯੋਜਨਾਵਾਂ ਬਾਰੇ ਚਰਚਾ ਕੀਤੀ ਸੀ। ਅਧਿਕਾਰੀ ਨੇ ਕਿਹਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਿਲ ਇੱਕ ਔਰਤ ਅਤੇ ਇੱਕ ਡਾਕਟਰ ਜਿਸ ਨੇ ਕਥਿਤ ਤੌਰ ‘ਤੇ ਸਿੱਖ ਭਾਈਚਾਰੇ ਦੇ ਇੱਕ ਪਵਿੱਤਰ ਗ੍ਰੰਥ ਦੀ ਬੇਅਦਬੀ ਕੀਤੀ ਸੀ, ਵੀ ਨਿਸ਼ਾਨੇ ‘ਤੇ ਸਨ। ਉਨ੍ਹਾਂ ਨੇ ਕਿਹਾ ਕਿ ਜਾਂਚ ਏਜੰਸੀਆਂ ਅਜੇ ਵੀ ਕਾਂਬੇਲ ਦੇ ਦਾਅਵਿਆਂ ਦੀ ਪੁਸ਼ਟੀ ਕਰ ਰਹੀਆਂ ਹਨ।

ਅਧਿਕਾਰੀ ਨੇ ਦਾਅਵਾ ਕੀਤਾ ਕਿ ਮਈ ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ, ਬਿਸ਼ਨੋਈ ਗਿਰੋਹ ਸਨਸਨੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸਨੇ ਬਾਲੀਵੁੱਡ ਹਸਤੀਆਂ ਨੂੰ ਧਮਕੀਆਂ ਦੇਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸਲਮਾਨ ਖਾਨ ਨੂੰ ਧਮਕੀਆਂ ਦੇਣ ਦੀ ਸਾਜ਼ਿਸ਼ ਵਿਕਰਮ ਬਰਾੜ ਦੀ ਯੋਜਨਾ ਦਾ ਹਿੱਸਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਸ਼ਹਿਨਾਜ਼ ਗਿੱਲ ਨੇ ਯਾਟ ‘ਤੇ ਸਨਸੇਟ ਦਾ ਲਿਆ ਮਜਾ, ਕੀਤਾ ਪੋਲ ਡਾਂਸ, ਪ੍ਰਸ਼ੰਸਕਾਂ ਨੇ ਕਿਹਾ- ‘ਖੂਬਸੂਰਤ’

ਮੁੰਬਈ- ਸ਼ਹਿਨਾਜ਼ ਗਿੱਲ ਨੇ ਸ਼ਨੀਵਾਰ 25 ਜੂਨ ਨੂੰ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ …

Leave a Reply

Your email address will not be published.

Also plac e the google analytics code first