Breaking News

ਸਿਗਰੇਟ ਅਤੇ ਸ਼ਰਾਬ ਦੇ ਨਾਲ ਸਕੂਲ ‘ਚ ਟੌਪਲੈੱਸ ਫੋਟੋਸ਼ੂਟ, ਅਧਿਆਪਕ ‘ਤੇ ਲੱਗਿਆ ਬੈੈਨ

ਨਿਊਜ਼ ਡੈਸਕ: ਸਕੂਲ ‘ਚ ਬੱਚਿਆਂ ਨੂੰ ਚੰਗੇ ਗੁਣ ਸਿਖਾਏ ਜਾਂਦੇ ਹਨ। ਪਰ ਹੁਣ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿਥੇ  ਸਕੂਲੀ ਵਿਦਿਆਰਥੀ ਸ਼ਰਾਬ ਅਤੇ ਸਿਗਰਟ ਦੇ ਨਾਲ ਟੌਪਲੇਸ ਹੁੰਦੇ ਨਜ਼ਰ ਆ ਰਹੇ ਹਨ। ਕਲਾਸ ‘ਚ ਬੱਚਿਆਂ ਨੇ ਅਧਿਆਪਕ ਤੋਂ ਇਜਾਜ਼ਤ ਮੰਗੀ ਕਿ ਉਹ ਫੋਟੋਸ਼ੂਟ ਕਰਨਾ ਚਾਹੁੰਦੇ ਹਨ ਜੋ ਕਿ ਟਾਪਲੈੱਸ  ਹੋਵੇਗਾ। ਸਿਗਰਟ ਅਤੇ ਸ਼ਰਾਬ ਵੀ ਹੱਥ ਵਿੱਚ ਹੋਵੇਗੀ। ਅਧਿਆਪਕ ਨੇ ਇਜਾਜ਼ਤ ਦੇ ਦਿੱਤੀ।

ਹੁਣ ਲੋਕ ਇਹ ਜਾਣ ਕੇ ਹੈਰਾਨ ਹਨ ਕਿ ਕਿਵੇਂ ਇੱਕ ਕਲਾਸ ਰੂਮ ਵਿੱਚ ਇੱਕ ਆਰਟ ਟੀਚਰ ਨੇ ਬੱਚਿਆਂ ਨੂੰ ਸ਼ਰਾਬ ਪੀਣ, ਸਿਗਰੇਟ ਪੀਣ ਅਤੇ ਟਾਪਲੈੱਸ ਹੋ ਕੇ ਫੋਟੋ ਖਿਚਵਾਉਣ ਦੀ ਇਜਾਜ਼ਤ ਦਿੱਤੀ। ‘ਦਿ ਸਨ’ ‘ਚ ਛਪੀ ਖਬਰ ਮੁਤਾਬਕ ਟੀਚਰ ਦਾ ਨਾਂ ਐਮਾ ਰਾਈਟ ਹੈ, ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਸ 41 ਸਾਲਾ ਟੀਚਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਉਂਕਿ ਇਸੇ ਅਧਿਆਪਕ ਨੇ 15 ਸਾਲ ਦੇ ਵਿਦਿਆਰਥੀਆਂ ਨੂੰ ‘ਅੰਸ਼ਕ ਤੌਰ ‘ਤੇ ਨਗਨ’ ਹੋਣ ਦੀ ਇਜਾਜ਼ਤ ਦਿੱਤੀ ਸੀ। ‘ਪਾਰਸ਼ੀਅਲ ਨਿਊਡ’ ਦੇ ਨਾਂ ‘ਤੇ ਬੱਚਿਆਂ ਨੇ ਸਿਰਫ ਅੰਡਰਵੀਅਰ ਪਹਿਨੇ ਹੋਏ ਸਨ।

ਇਸ ਫੋਟੋਸ਼ੂਟ ‘ਚ ਜਿੱਥੇ ਕੁਝ ਬੱਚਿਆਂ ਨੇ ਆਪਣੇ ਹੱਥਾਂ ਨਾਲ ਛਾਤੀਆਂ ਨੂੰ ਛੁਪਾਇਆ ਹੋਇਆ ਸੀ, ਉੱਥੇ ਹੀ ਕੁਝ ਦੇ ਹੱਥਾਂ ‘ਚ ਸਿਗਰੇਟ ਅਤੇ ਸ਼ਰਾਬ ਦੇ ਜੈਮ ਸਨ। ਮਾਮਲਾ ਵਧਣ ਤੋਂ ਬਾਅਦ ਐਮਾ ਦੀ ਸ਼ਿਕਾਇਤ ਟੀਚਿੰਗ ਰੈਗੂਲੇਸ਼ਨ ਏਜੰਸੀ ਨੂੰ ਕੀਤੀ ਗਈ। ਜਿਸ ਤੋਂ ਬਾਅਦ ਇੱਕ ਪੈਨਲ ਨੇ ਮਾਮਲੇ ਦੀ ਸੁਣਵਾਈ ਕੀਤੀ ਅਤੇ ਪੈਨਲ ਦੀ ਤਰਫੋਂ ਐਲਨ ਮਾਈਰਿਕ ਨੇ ਐਮਾ ਨੂੰ ਪ੍ਰੋਫੈਸ਼ਨਲ ਟੀਚਿੰਗ ਸਟੈਂਡਰਡ ਦੀ ਉਲੰਘਣਾ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਉਸ ‘ਤੇ ਪਾਬੰਦੀ ਲਗਾ ਦਿੱਤੀ ਗਈ। ਪੈਨਲ ਦਾ ਕਹਿਣਾ ਹੈ ਕਿ ਐਮਾ ਨੇ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਅਦਾਲਤ ਨੇ ਧਰਮਸੋਤ ਨੂੰ 14 ਦਿਨ ਦੀ ਹੋਰ ਨਿਆਇਕ ਹਿਰਾਸਤ ‘ਚ ਭੇਜਿਆ

ਚੰਡੀਗੜ੍ਹ:  ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜਿੰਨ੍ਹਾਂ ਨੂੰ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫਤਾਰ …

Leave a Reply

Your email address will not be published.

Also plac e the google analytics code first