Breaking News

ਲਾਰੈਂਸ ਬਿਸ਼ਨੋਈ ਨੂੰ ਧਮਕੀ ਦੇਣ ਦੇ ਦੋਸ਼ ‘ਚ ਸਿੱਧੂ ਮੂਸੇਵਾਲਾ ਦਾ ਇੱਕ ਨਾਬਾਲਗ ਪ੍ਰਸ਼ੰਸਕ ਗ੍ਰਿਫ਼ਤਾਰ

ਚੰਡੀਗੜ੍ਹ- ਪੁਲਿਸ ਨੇ ਇੱਕ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਸਿੱਧੂ ਮੂਸੇਵਾਲਾ ਦਾ ਵੱਡਾ ‘ਫੈਨ’ ਹੋਣ ਦਾ ਦਾਅਵਾ ਕਰਦਾ ਹੈ। ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਨਾਬਾਲਗ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀ ਦਿੱਤੀ ਸੀ। ਨਾਬਾਲਗ ਨੇ ਪੁਲਿਸ ਨੂੰ ਦੱਸਿਆ ਕਿ ਉਹ ਗਾਇਕ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ ਅਤੇ ਉਸ ਦੇ ਕਤਲ ਤੋਂ ਬਹੁਤ ਦੁਖੀ ਸੀ, ਇਸ ਲਈ ਉਹ ਲਾਰੈਂਸ ਤੋਂ ਬਦਲਾ ਲੈਣਾ ਚਾਹੁੰਦਾ ਸੀ। ਪੁਲਿਸ ਮੁਤਾਬਕ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਫਰਜ਼ੀ ਅਕਾਊਂਟ ਬਣਾਏ ਗਏ ਹਨ, ਜਿਨ੍ਹਾਂ ਰਾਹੀਂ ਕੁਝ ਵੀ.ਆਈ.ਪੀਜ਼ ਅਤੇ ਆਮ ਲੋਕਾਂ ਨੂੰ ਖੁੱਲ੍ਹੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਇੱਕ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਵੀ ਸੋਸ਼ਲ ਮੀਡੀਆ ‘ਤੇ ਧਮਕੀ ਦਿੱਤੀ ਗਈ ਹੈ। ਪੁਲਿਸ ਮੁਤਾਬਕ ਮਨਕੀਰਤ ਨੂੰ ‘ਗੈਂਗਵਾਰ_302’ ਨਾਂ ਦੇ ਅਕਾਊਂਟ ਤੋਂ ਧਮਕੀ ਦਿੱਤੀ ਗਈ ਸੀ। ਇਸ ਅਕਾਊਂਟ ‘ਤੇ ਗਾਇਕ ਦੀ ਤਸਵੀਰ ‘ਤੇ ਕਰਾਸ ਦਾ ਨਿਸ਼ਾਨ ਵੀ ਬਣਾਇਆ ਗਿਆ ਸੀ। ਡਿਪਟੀ ਕਮਿਸ਼ਨਰ ਆਫ਼ ਪੁਲਿਸ (IFSO) ਕੇ.ਪੀ.ਐਸ. ਮਲਹੋਤਰਾ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਧਮਕੀ ਦੇਣ ਵਾਲਾ ਨਾਬਾਲਗ ਲੜਕਾ ਸੀ। ਪੁਲਿਸ ਨੇ ਉਹ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਹੈ ਜਿਸ ਤੋਂ ਉਸ ਨੇ ਸੋਸ਼ਲ ਮੀਡੀਆ ‘ਤੇ ਧਮਕੀਆਂ ਦਿੱਤੀਆਂ ਸਨ।

ਪੁੱਛਗਿੱਛ ਦੌਰਾਨ ਫੜੇ ਗਏ ਨਾਬਾਲਗ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ‘ਤੇ ਮਸ਼ਹੂਰ ਬਣਨਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਵੱਧ ਤੋਂ ਵੱਧ ਲੋਕ ਉਸ ਦੇ ਖਾਤੇ ਨੂੰ ਫਾਲੋ ਕਰਨ। ਪੁਲਿਸ ਨੇ ਇਹ ਵੀ ਦੱਸਿਆ ਕਿ ਨਾਬਾਲਗ ਨੇ ਇੱਕ ਯੂ-ਟਿਊਬ ਚੈਨਲ ਵੀ ਬਣਾਇਆ ਹੋਇਆ ਸੀ। ਉਹ ਇਸ ਚੈਨਲ ‘ਤੇ ਯਾਤਰਾ ਨਾਲ ਸਬੰਧਤ ਵੀਡੀਓ ਪੋਸਟ ਕਰਨਾ ਚਾਹੁੰਦਾ ਸੀ ਜਿਵੇਂ ਕਿ ਫਲਾਈਟ ਟਿਕਟ ਕਿਵੇਂ ਬੁੱਕ ਕਰਨੀ ਹੈ, ਹੋਟਲ ਕਿਵੇਂ ਬੁੱਕ ਕਰਨਾ ਹੈ ਆਦਿ।

ਨਾਬਾਲਗ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ। ਉਸ ਦੇ ਕਤਲ ਤੋਂ ਬਾਅਦ ਕਾਫੀ ਸੋਗ ‘ਚ ਸੀ। ਇਸ ਲਈ ਬਦਲਾ ਲੈਣ ਲਈ ਉਸ ਨੇ ਇੰਸਟਾਗ੍ਰਾਮ ‘ਤੇ ‘ਗੈਂਗਵਾਰ_302’ ਨਾਂ ਦਾ ਅਕਾਊਂਟ ਬਣਾਇਆ ਅਤੇ ਇਸ ‘ਤੇ ਕਈ ਪੋਸਟਾਂ ਕੀਤੀਆਂ। ਪੋਸਟ ਨੂੰ ਦੇਖਦੇ ਹੀ ਕਈ ਲੋਕਾਂ ਨੇ ਇਸ ਅਕਾਊਂਟ ਨੂੰ ਫਾਲੋ ਵੀ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਨਾਬਾਲਗ ਨੇ ਆਪਣੇ ਅਕਾਊਂਟ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਮਨਕੀਰਤ ਔਲਖ ਅਤੇ ਹੋਰ ਪੰਜਾਬੀ ਗਾਇਕਾਂ ਦੀਆਂ ਤਸਵੀਰਾਂ ਨਾਲ ਧਮਕੀਆਂ ਭਰੀਆਂ ਪੋਸਟਾਂ ਪਾਈਆਂ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਮਾਨ ਸਰਕਾਰ ਨੇ ਵ੍ਹਾਈਟ ਪੇਪਰ ਕੀਤਾ ਜਾਰੀ, ਪੰਜਾਬ ਦੇ ਸਿਰ ‘ਤੇ 2,63,265 ਕਰੋੜ ਰੁਪਏ ਦਾ ਕਰਜ਼ਾ

ਚੰਡੀਗੜ੍ਹ: ਸੂਬੇ ਦੀ ਵਿੱਤੀ ਹਾਲਤ ਬਾਰੇ ਵ੍ਹਾਈਟ ਪੇਪਰ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ …

Leave a Reply

Your email address will not be published.

Also plac e the google analytics code first