ਨਿਊਜ਼ ਡੈਸਕ: ਸਰਕਾਰ ਵਲੋਂ ਲੋਕਾਂ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਗਰੀਬਾਂ ਦੀ ਕਾਫੀ ਹੱਦ ਤੱਕ ਸਹਾਈਤਾ ਕੀਤੀ ਜਾ ਸਕੇ। ਇਸ ‘ਚ ਖੁਸ਼ੀ ਦੀ ਖ਼ਬਰ ਇਹ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਉੱਤਰ ਪ੍ਰਦੇਸ਼ ਵਿੱਚ 19-30 ਜੂਨ ਤੱਕ ਮੁਫਤ ਰਾਸ਼ਨ ਵੰਡਿਆ ਜਾਵੇਗਾ। ਪਰ ਨਾਲ ਝਟਕੇ ਵਾਲੀ ਖ਼ਬਰ ਹੈ ਕਿ ਲੋਕਾਂ ਨੂੰ ਇਸ ਵਾਰ ਕਣਕ ਨਹੀਂ ਮਿਲਣੀ। ਇਸ ਵਾਰ ਲਾਭਪਾਤਰੀਆਂ ਨੂੰ ਕਣਕ ਦੀ ਬਜਾਏ 5 ਕਿਲੋ ਚੌਲ ਵੰਡੇ ਜਾਣਗੇ। ਯਾਨੀ ਕਿ ਇਸ ਵਾਰ ਮੁਫ਼ਤ ਰਾਸ਼ਨ ਤਹਿਤ ਮਿਲਣ ਵਾਲੀ ਕਣਕ ਤੋਂ ਵਾਂਝੇ ਰਹਿ ਜਾਓਗੇ। ਇਸ ਸਬੰਧੀ ਫੂਡ ਐਂਡ ਲੌਜਿਸਟਿਕ ਵਿਭਾਗ ਦੇ ਕਮਿਸ਼ਨਰ ਨੇ ਵੀ ਹੁਕਮ ਜਾਰੀ ਕਰ ਦਿੱਤੇ ਹਨ।
ਦਰਅਸਲ, ਹੁਣ ਤੱਕ ਮੁਫਤ ਰਾਸ਼ਨ ਸਕੀਮ ਤਹਿਤ ਲਾਭਪਾਤਰੀਆਂ ਨੂੰ 3 ਕਿਲੋ ਕਣਕ ਅਤੇ 2 ਕਿਲੋ ਚਾਵਲ ਦਿੱਤੇ ਜਾਂਦੇ ਸਨ। ਪਰ ਖੁਰਾਕ ਤੇ ਮਾਲ ਵਿਭਾਗ ਦੇ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਸ ਵਾਰ ਲਾਭਪਾਤਰੀਆਂ ਨੂੰ ਕਣਕ ਦੀ ਬਜਾਏ ਸਿਰਫ਼ 5 ਕਿਲੋ ਚੌਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਯੂਪੀ ਦੇ ਨਾਲ-ਨਾਲ ਸਰਕਾਰ ਨੇ ਕਈ ਰਾਜਾਂ ਵਿੱਚ ਕਣਕ ਦਾ ਕੋਟਾ ਘਟਾਉਣ ਦਾ ਫੈਸਲਾ ਕੀਤਾ ਹੈ।
ਕਣਕ ਦੀ ਘੱਟ ਖਰੀਦ ਕਾਰਨ ਸਰਕਾਰ ਨੇ ਰਾਸ਼ਨ ਕੋਟੇ ਵਿੱਚ ਕਣਕ ਦੀ ਮਾਤਰਾ ਘਟਾਉਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਸੋਧ ਸਿਰਫ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (PMGKAY) ਲਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਕਣਕ ਦੀ ਥਾਂ ‘ਤੇ ਕਰੀਬ 55 ਲੱਖ ਮੀਟ੍ਰਿਕ ਟਨ ਚੌਲਾਂ ਦੀ ਵਾਧੂ ਅਲਾਟਮੈਂਟ ਕੀਤਾ ਗਿਆ ਹੈ।