Breaking News

ਅਮਰੀਕਾ ‘ਚ ਗੁਜਰਾਤੀ ਨੌਜਵਾਨ ਦਾ ਕਤਲ, ਨਿਊਪੋਰਟ ਨਿਊਜ਼ ਸਿਟੀ ਦੀ ਘਟਨਾ, ਸਟੋਰ ‘ਚ ਲੁੱਟ ਲਈ ਦਾਖਲ ਹੋਏ ਤਿੰਨ ਲੁਟੇਰਿਆਂ ਨੇ ਮਾਰੀ ਗੋਲੀ

ਵਾਸ਼ਿੰਗਟਨ- ਅਮਰੀਕਾ ਦੇ ਨਿਊਪੋਰਟ ਨਿਊਜ਼ ਸ਼ਹਿਰ ਦੇ ਕਨਵੀਨੈਂਸ ਸਟੋਰ ‘ਤੇ ਬੁੱਧਵਾਰ ਰਾਤ ਨੂੰ ਇੱਕ ਅਮਰੀਕੀ ਸਮੇਤ ਗੁਜਰਾਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੇ ਨਾਂ ਪ੍ਰੇਸਯ ਪਟੇਲ ਅਤੇ ਐਡਵਰਡ ਥਾਮਸ ਹਨ। ਮੂਲ ਰੂਪ ਵਿੱਚ ਗੁਜਰਾਤ ਦੇ ਆਨੰਦ ਸ਼ਹਿਰ ਦਾ ਰਹਿਣ ਵਾਲਾ, ਪ੍ਰੇਸਯ ਇੱਕ ਕਨਵੀਨੈਂਸ ਸਟੋਰ ਵਿੱਚ ਕੰਮ ਕਰਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਕੈਸ਼ ਬਾਕਸ ਅਤੇ ਕੁਝ ਸਾਮਾਨ ਲੈ ਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਲੁਟੇਰਿਆਂ ਨੇ ਪਹਿਲਾਂ ਥਾਮਸ ਨੂੰ ਨਕਦੀ ਦੇਣ ਲਈ ਕੁੱਟਣਾ ਸ਼ੁਰੂ ਕਰ ਦਿੱਤਾ, ਫਿਰ ਪ੍ਰੇਸਯ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਲੁਟੇਰੇ ਨੇ ਉਸ ਨੂੰ ਅਤੇ ਥਾਮਸ ਦੋਵਾਂ ਨੂੰ ਗੋਲੀ ਮਾਰ ਦਿੱਤੀ। ਪ੍ਰੇਸਯ ਦਾ ਵੱਡਾ ਭਰਾ ਕੁਝ ਪਰਿਵਾਰਕ ਮੈਂਬਰਾਂ ਨਾਲ ਅਮਰੀਕਾ ਲਈ ਰਵਾਨਾ ਹੋ ਗਿਆ ਹੈ।

ਪ੍ਰੇਸਯ ਪਟੇਲ ਦੇ ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੇਸਯ ਨਿਊਪੋਰਟ ਨਿਊਜ਼ ਸਿਟੀ ਦੇ ਕਲੀਨ ਕ੍ਰੀਕ ਪਾਰਕਵੇਅ ‘ਤੇ ਸਥਿਤ ਕਨਵੀਨੈਂਸ ਸਟੋਰ ‘ਤੇ ਕਰੀਬ ਇੱਕ ਸਾਲ ਤੋਂ ਕੰਮ ਕਰ ਰਿਹਾ ਸੀ। ਇਸ ਸਟੋਰ ਵਿੱਚ ਉਸ ਦੇ ਨਾਲ ਐਡਵਰਡ ਥਾਮਸ ਨਾਂ ਦਾ ਇੱਕ ਹੋਰ ਮੁਲਾਜ਼ਮ ਵੀ ਸੀ। ਸਟੋਰ ਨੂੰ ਸੰਭਾਲਣ ਦੀ ਜ਼ਿੰਮੇਵਾਰ ਇਨ੍ਹਾਂ ਦੋਵੇਂ ‘ਤੇ ਸੀ। ਬੁੱਧਵਾਰ ਰਾਤ ਨੂੰ ਤਿੰਨ ਨਕਾਬਪੋਸ਼ ਵਿਅਕਤੀ ਸਟੋਰ ‘ਚ ਦਾਖਲ ਹੋਏ ਅਤੇ ਉਨ੍ਹਾਂ ਦੋਵਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।

ਗੋਲੀਬਾਰੀ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਹਾਲਾਂਕਿ ਭਾਰੀ ਖੂਨ ਵਹਿਣ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦੋਵਾਂ ਦੀ ਮੌਤ ਹੋ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕੁਝ ਕਾਲੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਬਰੈਂਪਟਨ: ਗੋਲੀਬਾਰੀ ਦੇ ਮਾਮਲੇ ‘ਚ ਭਾਰਤੀ ਨੌਜਵਾਨ ਸਣੇ 2 ਕਾਬੂ, ਹਰਨੂਰ ਥਿੰਦ ਖਿਲਾਫ ਵਾਰੰਟ ਜਾਰੀ

ਬਰੈਂਪਟਨ: ਬਰੈਂਪਟਨ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਇੱਕ ਭਾਰਤੀ ਨੌਜਵਾਨ ਸਣੇ 2 …

Leave a Reply

Your email address will not be published.

Also plac e the google analytics code first