Breaking News

ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਅੱਤਵਾਦੀ ਹਮਲਾ, 1 ਦੀ ਮੌਤ

ਨਿਊਜ਼ ਡੈਸਕ: ਅਫਗਾਨਿਸਤਾਨ ਦੇ ਕਾਬੁਲ ਸਥਿਤ ਕਾਰਤੇ ਪਰਵਾਨ ਗੁਰਦੁਆਰਾ ਸਾਹਿਬ ‘ਤੇ ਅੱਜ ਸਵੇਰੇ 6 ਵਜੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਲਗਭਗ 15 ਅਫ਼ਗਾਨ ਸਿੱਖ ਅਤੇ ਹਿੰਦੂ ਫਸ ਗਏ ਸਨ, ਜਦਕਿ 1 ਸਿੱਖ ਦੇ ਮਾਰੇ ਜਾਣ ਦੀਆਂ ਖ਼ਬਰ ਸਾਹਮਣੇ ਆ ਰਹੀ  ਹੈ। ਇਸ ਹਮਲੇ ਨੂੰ ਲੈ ਕੇ ਭਾਰਤ ਨੇ  ਡੂੰਘੀ ਚਿੰਤਾ ਪ੍ਰਗਟਾਈ ਹੈ।

ਤਾਜ਼ਾ ਰਿਪੋਰਟਾਂ ਮੁਤਬਕ ਅੱਤਵਾਦੀ ਹਮਲੇ ਦੌਰਾਨ ਉੱਥੇ ਰਹਿੰਦੇ ਸਿੱਖਾਂ ਵਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗੁਰੂ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਰੱਖਿਅਤ ਆਪਣੇ ਘਰਾਂ ‘ਚ ਲਿਆਂਦਾ ਗਿਆ ਹੈ, ਪਰ ਦੋ ਸਰੂਪ ਹਾਲੇ ਗੁਰੂਘਰ ਦੇ ਅੰਦਰ ਹੀ ਦੱਸੇ ਜਾ ਰਹੇ ਹਨ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦੇ ਦੱਸਿਆ ਸੀ ਕਿ 10 ਦੇ ਕਰੀਬ ਅੱਤਵਾਦੀ ਅੰਦਰ ਦਾਖਲ ਹੋ ਗਏ ਹਨ ਤੇ ਲਗਾਤਾਰ ਫਾਇਰਿੰਗ ਕਰ ਰਹੇ ਹਨ, ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।

ਇਸ ਹਮਲੇ ਨੂੰ ਲੈ ਕੇ ਦੁੱਖ ਜ਼ਾਹਰ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਧੰਨ ਅਫ਼ਗਾਨਿਸਤਾਨ ਦੇ ਸਿੱਖ ਅਤੇ ਧੰਨ ਇਨ੍ਹਾਂ ਦੀ ਸਿੱਖੀ ਦਹਿਸ਼ਤਗਰਦਾਂ ਅਤੇ ਤਾਲਿਬਾਨ ਲੜਾਕਿਆਂ ਵਿਚਕਾਰ ਚੱਲ ਰਹੀ ਗੋਲੀਬਾਰੀ ਦੇ ਬਾਵਜੂਦ ਇਹ ਸਿੱਖ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਆਪਣੇ ਘਰ ਲੈ ਆਏ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅਕਾਲ ਪੁਰਖ ਇਨ੍ਹਾਂ ਸਿੱਖਾਂ ਦੇ ਅੰਗ ਸਹਾਈ ਹੋਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਅਫਗਾਨਿਸਤਾਨ ‘ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ, 5 ਲੋਕਾਂ ਦੀ ਮੌਤ ਦੀ ਖ਼ਬਰ

ਗਿਆਨ – ਪੂਰਬੀ ਅਫਗਾਨਿਸਤਾਨ ‘ਚ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ …

Leave a Reply

Your email address will not be published.

Also plac e the google analytics code first