Breaking News

ਇਰਾਨ ‘ਚ ਪੰਜਾਬ ਦੇ ਨੌਜਵਾਨ ਨੂੰ ਕੀਤਾ ਅਗਵਾ, ਫਿਰੌਤੀ ਦੇ ਕੇ ਛੁੱਟਿਆ ਪਰ ਫਿਰ ਫਸਿਆ, ਲਗਾਈ ਮਦਦ ਦੀ ਗੁਹਾਰ

ਮੋਗਾ/ਤਹਿਰਾਨ : ਪੰਜਾਬ ਦੇ ਨੌਜਵਾਨ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਨ ਪਰ ਕਈ ਵਾਰ ਉਹ ਮੁਸੀਬਤ ਵਿੱਚ ਵੀ ਫਸ ਜਾਂਦੇ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹਾ ਮੋਗਾ ਦੇ ਪਿੰਡ ਦੌਧਰ ਗਰਬੀ ਤੋਂ ਸਾਹਮਣੇ ਆਇਆ ਹੈ, ਜਿਥੋਂ ਦਾ ਨੌਜਵਾਨ ਮਨਜਿੰਦਰ ਸਿੰਘ ਸਿੱਧੂ ਕਾਰੋਬਾਰ ਦੇ ਸਿਲਸਿਲੇ ਦੋਹਾ ਕਤਰ `ਚ ਰਹਿ ਰਿਹਾ ਸੀ, ਅਤੇ ਉਹ ਉਥੋਂ ਕੰਟੇਨਰ ਦੀ ਖਰੀਦ ਸਬੰਧੀ ਇਰਾਨ ਚਲਾ ਗਿਆ,  ਪਰ ਮਨਜੀਤ ਨੂੰ ਅਗਵਾ ਕਰ ਲਿਆ ਗਿਆ।

ਮਨਜਿੰਦਰ ਸਿੰਘ ਸਿੱਧੂ ਦੀ ਭੈਣ ਨੇ ਦੱਸਿਆ ਕਿ ਉਸਦਾ ਭਰਾ ਪਿਛਲੇ ਕਈ ਸਾਲਾਂ ਤੋਂ ਕੰਮ ਦੇ ਸਿਲਸਿਲੇ `ਚ ਦੋਹਾ ਕਤਰ ਗਿਆ ਹੋਇਆ ਸੀ ਅਤੇ ਜਦੋਂ ਉਹ ਇੱਕ ਕੰਟੇਨਰ ਦੀ ਖਰੀਦੋ-ਫਰੋਖਤ ਕਰਨ ਲਈ ਇਰਾਨ ਗਿਆ ਤਾਂ ਉਥੇ ਕੁਝ ਲੋਕਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਜ਼ੰਜੀਰਾਂ ਵਿੱਚ ਕੈਦ ਕਰ ਲਿਆ। ਜਿਸ ਤੋਂ ਬਾਅਦ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਤੇ ਇਸ ਦਾ ਸੌਦਾ 10 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਮਨਜਿੰਦਰ ਸਿੱਧੂ  ਕਿਵੇਂ ਨਾ ਕਿਵੇਂ ਫਿਰੌਤੀ ਦੀ ਰਕਮ ਅਦਾ ਕਰ ਕੇ ਅਗ਼ਵਾਕਾਰਾਂ ਦੇ ਸ਼ਿਕੰਜੇ ’ਚੋਂ ਨਿੱਕਲਣ ਵਿੱਚ ਸਫ਼ਲ ਰਹੇ ਤੇ ਤਹਿਰਾਨ ਪੁੱਜ ਗਏ। ਪਰ ਉੱਥੇ ਮੌਜੂਦ ਭਾਰਤੀ ਅੰਬੈਸੀ ਵੱਲੋਂ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਵਾਪਸ ਭੇਜਣ ਲਈ ਕੋਈ ਮਦਦ ਨਹੀਂ ਕੀਤੀ ਜਾ ਰਹੀ।

ਸਿੱਧੂ ਦੀ ਭੈਣ ਸੰਦੀਪ ਕੌਰ ਨੇ ਕਿਹਾ ਕਿ ਤਹਿਰਾਨ ਵਿੱਚ ਭਾਰਤੀ ਅੰਬੈਸੀ ਨੇ ਨਾਂ ਤਾਂ ਉਨ੍ਹਾਂ ਦੇ ਪੁੱਤਰ ਨਾਲ ਗੱਲ ਕੀਤੀ ਅਤੇ ਨਾਂ ਹੀ ਮੁਲਾਕਾਤ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਭਰਾ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਰਾਨ ਅਤੇ ਯੂਏਈ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਅਗਵਾ ਮਾਮਲੇ ਨੂੰ ਇੰਟਰਪੋਲ ਰਾਹੀਂ ਹੱਲ ਕੀਤਾ ਜਾਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਮਾਨ ਸਰਕਾਰ ਨੇ ਵ੍ਹਾਈਟ ਪੇਪਰ ਕੀਤਾ ਜਾਰੀ, ਪੰਜਾਬ ਦੇ ਸਿਰ ‘ਤੇ 2,63,265 ਕਰੋੜ ਰੁਪਏ ਦਾ ਕਰਜ਼ਾ

ਚੰਡੀਗੜ੍ਹ: ਸੂਬੇ ਦੀ ਵਿੱਤੀ ਹਾਲਤ ਬਾਰੇ ਵ੍ਹਾਈਟ ਪੇਪਰ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ …

Leave a Reply

Your email address will not be published.

Also plac e the google analytics code first