Breaking News

21 ਜੂਨ ਨੂੰ ਮਨਾਇਆ ਜਾਣ ਵਾਲਾ ਯੋਗ ਦਿਵਸ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਹਰ ਕੋਈ ਲੈ ਸਕੇਗਾ PM ਮੋਦੀ ਨਾਲ ਸੈਲਫੀ!

ਨਵੀਂ ਦਿੱਲੀ : ਯੋਗ ਦਿਵਸ ਜੋ ਕਿ 21 ਜੂਨ ਨੂੰ ਦੁਨੀਆ ਭਰ ‘ਚ ਮਨਾਇਆ ਜਾਂਦਾ ਹੈ। ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਆਯੁਸ਼ ਮੰਤਰਾਲੇ ਨੇ ਇਸ ਪ੍ਰੋਗਰਾਮ ਨੂੰ ਸ਼ਾਨਦਾਰ ਬਣਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਦੱਸ ਦੇਈਏ ਕਿ ਇਸ ਵਾਰ ਯੋਗਾ ਦਿਵਸ ਫਿਜੀ, ਬ੍ਰਿਸਬੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਸਵੇਰੇ 3 ਵਜੇ ਸ਼ੁਰੂ ਹੋਵੇਗਾ।

ਇਸ ਤੋਂ ਬਾਅਦ, ਜਿਸ ਟਾਈਮ ਜ਼ੋਨ ਵਿੱਚ ਸੂਰਜ ਚੜ੍ਹਦਾ ਰਹੇਗਾ, ਉਸੇ ਤਰ੍ਹਾਂ ਹਰ ਦੇਸ਼ ਭਾਰਤ ਦੇ ਯੋਗ ਦਿਵਸ ਨਾਲ ਜੁੜਿਆ ਰਹੇਗਾ। ਕੈਨੇਡਾ ਰਾਤ 10 ਵਜੇ ਜੁੜ ਜਾਵੇਗਾ। ਇਸ ਤਰ੍ਹਾਂ 79 ਦੇਸ਼ਾਂ ਨਾਲ ਯੋਗ ਦਿਵਸ ਮਨਾਇਆ ਜਾਵੇਗਾ। ਇਸ ਤਰ੍ਹਾਂ, ਯੋਗ ਦਿਵਸ 16 ਵੱਖ-ਵੱਖ ਸਮਾਂ ਖੇਤਰਾਂ ਵਿੱਚ ਮਨਾਇਆ ਜਾਵੇਗਾ। ਸਰਕਾਰ ਦੇ ਵੱਖ-ਵੱਖ ਮੰਤਰਾਲੇ 75 ਵੱਖ-ਵੱਖ ਥਾਵਾਂ ‘ਤੇ ਇਸ ਪ੍ਰੋਗਰਾਮ ਦਾ ਆਯੋਜਨ ਕਰਨਗੇ।

ਦੱਸ ਦੇਈਏ ਕਿ ਯੋਗ ਦਿਵਸ ਵਾਲੇ ਦਿਨ ਪ੍ਰਧਾਨ ਮੰਤਰੀ ਮੋਦੀ ਸਵੇਰੇ ਦੇਸ਼ਵਾਸੀਆਂ ਨਾਲ ਯੋਗਾ ਵੀ ਕਰਨਗੇ। ਇਸਦੇ ਲਈ ਇੱਕ ਵਰਚੁਅਲ ਲਿੰਕ ਜਾਰੀ ਕੀਤਾ ਜਾਵੇਗਾ। ਇਸ ਲਿੰਕ ‘ਤੇ ਕਲਿੱਕ ਕਰਕੇ, ਤੁਸੀਂ ਵਰਚੁਅਲ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਨਾਲ ਯੋਗਾ ਕਰ ਸਕੋਗੇ। ਅਜਿਹਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਕਿ ਇਸ ਲਿੰਕ ਰਾਹੀਂ ਤੁਸੀਂ ਅਜਿਹੀ ਸੈਲਫੀ ਵੀ ਲੈ ਸਕੋਗੇ, ਜਿਸ ਨਾਲ ਅਜਿਹਾ ਲੱਗੇਗਾ ਜਿਵੇਂ ਤੁਸੀਂ ਪੀਐੱਮ ਨਾਲ ਯੋਗਾ ਕੀਤਾ ਹੋਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਮਹਾਨ ਸਿੱਖ ਜਰਨੈਲ ਬਾਬਾ …

Leave a Reply

Your email address will not be published.

Also plac e the google analytics code first