Breaking News

ਬਰਤਾਨੀਆ ‘ਚ ਭਾਰਤੀ ਮੂਲ ਦੇ ਡਾਕਟਰ ਦਾ ਸ਼ਰਮਨਾਕ ਕਾਰਾ, ਸੁਣਾਈ ਗਈ 4 ਸਾਲ ਦੀ ਸਜ਼ਾ

ਲੰਡਨ: ਬਰਤਾਨੀਆ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਡਾਕਟਰ ਨੂੰ ਮਹਿਲਾ ਨਾਲ ਬਲਾਤਕਾਰ ਦੇ ਮਾਮਲੇ ਵਿੱਚ 4 ਸਾਲ ਦੀ ਸੁਣਾਈ ਗਈ ਹੈ। ਸਕੌਟਿਸ਼ ਅਦਾਲਤ ‘ਚ 39 ਸਾਲਾ ਮਨੇਸ਼ ਗਿੱਲ ਨਾਮ ਦੇ ਵਿਅਕਤੀ ਨੂੰ ਤਿੰਨ ਸਾਲ ਪੁਰਾਣੀ ਘਟਨਾ ‘ਚ ਇੱਕ ਮਹਿਲਾ ਯੋਨ ਸ਼ੋਸ਼ਣ ਕਰਨ ‘ਚ ਦੋਸ਼ ਠਹਿਰਾਇਆ ਗਿਆ। ਹਾਈਕੋਰਟ ਨੇ ਪਿਛਲੇ ਮਹੀਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਸੀ, ਜਿਸ ਵਿੱਚ ਸਾਹਮਣੇ ਆਇਆ ਕਿ 39 ਸਾਲ ਦੇ ਮਨੇਸ਼ ਗਿੱਲ ਨੇ ਦਸੰਬਰ 2018 ਚ ਆਨਲਾਈਨ ਡੇਟਿੰਗ ਐਪ ਟਿੰਡਰ ‘ਤੇ ‘ਮਾਈਕ’ ਨਾਮ ਨਾਲ ਪ੍ਰੋਫਾਈਲ ਬਣਾ ਕੇ ਇੱਕ ਔਰਤ ਨੂੰ ਸਟਰਲਿੰਗ ‘ਚ ਇੱਕ ਹੋਟਲ ‘ਚ ਬੁਲਾਇਆ ਸੀ।

ਨਰਸਿੰਗ ਦੀ ਵਿਦਿਆਰਥਣ ਪੀੜਤ ਔਰਤ ਨੇ ਗਿੱਲ ‘ਤੇ ਜਬਰਜਨਾਹ ਦਾ ਦੋਸ਼ ਲਾਇਆ ਸੀ, ਜਦਕਿ ਮਨੇਸ਼ ਦਾ ਦਾਅਵਾ ਹੈ ਕਿ ਦੋਵਾਂ ਵਿਚਾਲੇ ਸਹਿਮਤੀ ਨਾਲ ਸਬੰਧ ਬਣੇ ਸਨ। ਉੱਥੇ ਹੀ ਅਦਾਲਤ ਦਾ ਮੰਨਣਾ ਸੀ ਕਿ ਪੀੜਤ ਔਰਤ ਸਬੰਧ ਬਣਾਉਣ ਲਈ ਹਾਂ ਜਾਂ ਨਾਂਹ ਕਰਨ ਦੀ ਹਾਲਤ ਵਿੱਚ ਨਹੀਂ ਸੀ, ਅਜਿਹੇ ਵਿੱਚ ਮਨੇਸ਼ ਨੇ ਸਬੰਧ ਬਣਾ ਕੇ ਅਪਰਾਧ ਕੀਤਾ ਹੈ।
ਸਕੌਟਲੈਂਡ ਪੁਲਿਸ ਦੀ ਪਬਲਿਕ ਪ੍ਰੋਟੈਕਸ਼ਨ ਯੂਨਿਟ ਦੇ ਡਿਟੈਕਟਿਵ ਇਸਪੈਕਟਰ ਫੋਰਬਸ ਵਿਲਸਨ ਨੇ ਦੱਸਿਆ ਕਿ ਗਿੱਲ ਨੂੰ ਅਪਰਾਧੀ ਠਹਿਰਾਏ ਜਾਣ ਅਤੇ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਇਹ ਸਿੱਧਾ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੋਈ ਵਿਅਕਤੀ ਸੈਕਸ਼ੁਅਲ ਅਫੈਂਨਸ ਦਾ ਅਪਰਾਧੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਜ਼ਾ ਦਾ ਸਾਹਮਣਾ ਕਰਨਾ ਹੀ ਪਵੇਗਾ।

ਵਿਲਸਨ ਨੇ ਅੱਗੇ ਕਿਹਾ ਕਿ ਗਿੱਲ ਨੂੰ ਆਪਣੇ ਘਟੀਆ ਵਤੀਰੇ ਦਾ ਨਤੀਜਾ ਭੁਗਤਣਾ ਹੀ ਪਵੇਗਾ। ਪੀੜਤਾ ਨੇ ਅੱਗੇ ਆ ਕੇ ਆਪਣੀ ਕਹਾਣੀ ਦੱਸਣ ‘ਚ ਬਹੁਤ ਬਹਾਦਰੀ ਦਿਖਾਈ ਅਤੇ ਇਸ ਪੂਰੀ ਇਨਵੈਸਟੀਗੇਸ਼ਨ ਵਿੱਚ ਸਾਡੀ ਮਦਦ ਲਈ ਅਸੀਂ ਉਸ ਦਾ ਸ਼ੁਕਰੀਆ ਅਦਾ ਕਰਨਾ ਚਾਹੁਣਗੇ। ਸਾਨੂੰ ਉਮੀਦ ਹੈ ਕਿ ਅੱਜ ਦੇ ਫ਼ੈਸਲੇ ਨਾਲ ਉਸ ਨੂੰ ਕੁਝ ਹੱਕ ਤੱਕ ਸੁਕੂਨ ਮਿਲੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਸਿੰਗਾਪੁਰ ‘ਚ ਕਰੇਨ ਹੇਠਾਂ ਆਉਣ ਨਾਲ ਭਾਰਤੀ ਮਜ਼ਦੂਰ ਦੀ ਮੌਤ, ਕੰਮ ਵਾਲੀ ਥਾਂ ‘ਤੇ ਮੌਤ ਦਾ ਇਸ ਸਾਲ ਦਾ 27ਵਾਂ ਮਾਮਲਾ

ਸਿੰਗਾਪੁਰ- ਸਿੰਗਾਪੁਰ ਵਿੱਚ ਇੱਕ ਉਸਾਰੀ ਵਾਲੀ ਥਾਂ ‘ਤੇ ਇੱਕ 32 ਸਾਲਾ ਭਾਰਤੀ ਮਜ਼ਦੂਰ ਦੀ ਕਰੇਨ …

Leave a Reply

Your email address will not be published.

Also plac e the google analytics code first