Breaking News

ਰਿਤਿਕ ਰੋਸ਼ਨ ਦੀ ਨਾਨੀ ਪਦਮਾ ਰਾਣੀ ਓਮਪ੍ਰਕਾਸ਼ ਦਾ ਹੋਇਆ ਦੇਹਾਂਤ

ਨਿਊਜ਼ ਡੈਸਕ: ਰਿਤਿਕ ਰੋਸ਼ਨ ਦੀ ਨਾਨੀ ਪਦਮਾ ਰਾਣੀ ਓਮਪ੍ਰਕਾਸ਼ ਦਾ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ। ਪਦਮਾ ਰਾਣੀ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਦੱਸ ਦੇਈਏ ਕਿ ਪਿੰਕੀ ਰੋਸ਼ਨ ਦੀ ਮਾਂ ਪਦਮਾ ਰਾਣੀ ਓਮਪ੍ਰਕਾਸ਼ ਦੀ ਉਮਰ 91 ਸਾਲ ਸੀ।

ਰਿਤਿਕ ਰੋਸ਼ਨ ਦੇ ਪਿਤਾ ਰਾਕੇਸ਼ ਰੋਸ਼ਨ ਨੇ ਆਪਣੀ ਸੱਸ ਪਦਮਾ ਰਾਣੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰਿਤਿਕ ਆਪਣੀ ਨਾਨੀ ਦੇ ਬਹੁਤ ਕਰੀਬ ਸਨ ਅਤੇ ਉਨ੍ਹਾਂ ਦੇ ਜਾਣ ਤੋਂ ਬਹੁਤ ਦੁਖੀ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2019 ‘ਚ 93 ਸਾਲ ਦੀ ਉਮਰ ‘ਚ ਰਿਤਿਕ ਰੋਸ਼ਨ ਦੇ ਨਾਨਾ ਜੀ ਦੀ ਮੌਤ ਹੋ ਗਈ ਸੀ। ਜੇ ਓਮ ਪ੍ਰਕਾਸ਼ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਅਤੇ ਨਿਰਮਾਤਾ ਰਹੇ ਹਨ। ਜੇ ਓਮ ਪ੍ਰਕਾਸ਼ ਦੀ ਮੌਤ ਤੋਂ ਬਾਅਦ ਪਦਮਾ ਰਾਣੀ ਓਮ ਪ੍ਰਕਾਸ਼ ਕਾਫੀ ਬੀਮਾਰ ਸਨ।

ਰਿਪੋਰਟ ਮੁਤਾਬਕ ਪਦਮਾ ਰਾਣੀ ਦੀ ਮੌਤ ਵਧਦੀ ਉਮਰ ਨਾਲ ਜੁੜੀ ਸਿਹਤ ਸਮੱਸਿਆਵਾਂ ਕਾਰਨ ਹੋਈ ਹੈ। ਉਹ ਪਿਛਲੇ ਦੋ ਸਾਲਾਂ ਤੋਂ ਰੋਸ਼ਨ ਪਰਿਵਾਰ ਨਾਲ ਰਹਿ ਰਹੀ ਸੀ। ਰਿਤਿਕ ਦੀ ਮਾਂ ਪਿੰਕੀ ਰੋਸ਼ਨ ਉਸ ਦੀ ਦੇਖਭਾਲ ਕਰਦੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਸੰਗਰੂਰ ਜ਼ਿਮਨੀ ਚੋਣ: ਸਿਮਰਨਜੀਤ ਸਿੰਘ ਮਾਨ ਜੇਤੂ ਕਰਾਰ,ਨੌਜਵਾਨਾਂ ਨੇ ਚਲਾਏ ਪਟਾਕੇ

ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਜ਼ਿਮਨੀ ਚੋਣ ਜਿੱਤ …

Leave a Reply

Your email address will not be published.

Also plac e the google analytics code first