Breaking News

ਗਲਤ ਤਰੀਕੇ ਨਾਲ ਪਾਰਕ ਕੀਤੇ ਵਾਹਨ ਦੀ ਤਸਵੀਰ ਖਿਚੋ ਤੇ 500 ਰੁਪਏ ਇਨਾਮ ਪਾਓ; ਸਰਕਾਰ ਲਿਆਵੇਗੀ ਕਾਨੂੰਨ

ਨਵੀਂ ਦਿੱਲੀ: ਸੜਕਾਂ ‘ਤੇ ਗਲਤ ਤਰੀਕੇ ਨਾਲ ਪਾਰਕ ਕੀਤੇ ਗਏ ਵਾਹਨ ਦੀ ਤਸਵੀਰ ਭੇਜਣ ‘ਤੇ ਸਰਕਾਰ ਤੁਹਾਨੂੰ ਜਲਦ ਹੀ 500 ਰੁਪਏ ਦਾ ਇਨਾਮ ਦੇ ਸਕਦੀ ਹੈ। ਨਵੀਂ ਦਿੱਲੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵਲੋਂ ਇਸ ਸਬੰਧੀ ਐਲਾਨ ਕੀਤਾ ਗਿਆ ਹੈ। ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਸਰਕਾਰ ਜਲਦ ਹੀ ਅਜਿਹਾ ਕਾਨੂੰਨ ਲਿਆਉਣ ਜਾ ਰਹੀ ਹੈ ਜਿਸ ਤਹਿਤ ਜੇਕਰ ਕੋਈ ਵਿਅਕਤੀ ਸੜਕ ‘ਤੇ ਗਲਤ ਤਰੀਕੇ ਨਾਲ ਪਾਰਕ ਕੀਤੇ ਹੋਏ ਵਾਹਨ ਦੀ ਤਸਵੀਰ ਭੇਜਦਾ ਹੈ ਤਾਂ ਉਸ ਨੂੰ 500 ਰੁਪਏ ਦਾ ਇਨਾਮ ਮਿਲੇਗਾ।

ਇਸ ਦੇ ਨਾਲ ਹੀ ਗਲਤ ਤਰੀਕੇ ਨਾਲ ਪਾਰਕਿੰਗ ਕਰਨ ਵਾਲੇ ਵਾਹਨ ਮਾਲਕ ਨੂੰ 1000 ਰੁਪਏ ਜੁਰਮਾਨਾ ਭਰਨਾ ਪਵੇਗਾ। ਗਡਕਰੀ ਨੇ ਇਸ ਦੌਰਾਨ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਲੋਕ ਆਪਣੇ ਵਾਹਨਾਂ ਲਈ ਪਾਰਕਿੰਗ ਲਈ ਥਾਂ ਨਹੀਂ ਬਣਾਉਂਦੇ ਤੇ ਆਪਣੇ ਵਾਹਨ ਸੜਕ ‘ਤੇ ਹੀ ਪਾਰਕ ਕਰ ਦਿੰਦੇ ਹਨ।

ਇਸ ਤੋਂ ਅੱਗੇ ਉਨ੍ਹਾਂ ਬੋਲਦਿਆਂ ਕਿਹਾ ਕਿ, ‘ਨਾਗਪੁਰ ਵਿੱਚ ਮੇਰੇ ਰਸੋਈਏ ਕੋਲ ਵੀ ਦੋ ਸੇਕਿੰਡ ਹੈਂਡ ਗੱਡੀਆਂ ਹਨ। ਹੁਣ ਚਾਰ ਜੀਆਂ ਦੇ ਪਰਿਵਾਰ ਕੋਲ ਛੇ ਕਾਰਾਂ ਹਨ। ਲੱਗਦਾ ਹੈ ਕਿ ਦਿੱਲੀ ਦੇ ਲੋਕ ਖੁਸ਼ਕਿਸਮਤ ਹਨ। ਅਸੀਂ ਉਨ੍ਹਾਂ ਦੇ ਵਾਹਨ ਪਾਰਕ ਕਰਨ ਲਈ ਸੜਕ ਬਣਾ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਮੰਤਰੀ ਦਾ ਵਿਵਾਦਤ ਬਿਆਨ, ਜੇਕਰ ਮੋਦੀ ਫਿਰ ਸੱਤਾ ‘ਚ ਆਉਂਦੇ ਹਨ ਤਾਂ ਦੇਸ਼ ‘ਚ ਹੋਣਗੇ 50 ਸੂਬੇ

ਬੈਂਗਲੁਰੂ: ਕਰਨਾਟਕ ਦੇ ਕੈਬਨਿਟ ਮੰਤਰੀ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਨੇ ਨਵਾਂ ਵਿਵਾਦ ਛੇੜ …

Leave a Reply

Your email address will not be published.

Also plac e the google analytics code first