Breaking News

ਅਮਰੀਕਾ ਦੇ ਜਸਵਿੰਦਰ ਸਿੰਘ ਰੋਜ਼ਾਨਾ 500 ਡਾਲਰ ਦਾ ਘਾਟਾ ਖਾ ਕੇ ਕਰ ਰਹੇ ਨੇ ਲੋਕਾਂ ਦੀ ਮਦਦ

ਫ਼ਿਨਿਕਸ: ਅਮਰੀਕਾ ‘ਚ ਵਸਦੇ ਪੈਟਰੋਲ ਪੰਪ ਦੇ ਮਾਲਕ ਜਸਵਿੰਦਰ ਸਿੰਘ ਇੱਕ ਅਨੌਖੀ ਮਿਸਾਲ ਕਾਇਮ ਕਰ ਰਹੇ ਹਨ। ਜਸਵਿੰਦਰ ਸਿੰਘ ਇਸ ਮਹਿੰਗਾਈ ਦੇ ਦੌਰ ‘ਚ ਆਪਣਾ ਨੁਕਸਾਨ ਕਰਕੇ ਲੋਕਾਂ ਨੂੰ ਸਸਤਾ ਪੈਟਰੋਲ-ਡੀਜ਼ਲ ਵੇਚ ਰਹੇ ਹਨ। ਬਾਜ਼ਾਰ ਕੀਮਤ ਤੋਂ ਘੱਟ ਰੇਟ ‘ਤੇ ਤੇਲ ਵੇਚਣ ਕਾਰਨ ਸਿੰਘ ਨੂੰ ਹਰ ਰੋਜ਼ ਲਗਭਗ 500 ਡਾਲਰ ਦਾ ਨੁਕਸਾਨ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਇਹ ਸੇਵਾ ਜਾਰੀ ਰੱਖਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਅਜਿਹੀ ਮਹਿੰਗਾਈ ‘ਚ ਵੱਡੀ ਗਿਣਤੀ ਵਿੱਚ ਲੋਕ ਆਰਥਿਕ ਤੌਰ ‘ਤੇ ਕਮਜ਼ੋਰ ਹੋ ਰਹੇ ਹਨ। ਉਨ੍ਹਾਂ ਦੱਸਿਆਂ ਕਈ ਵਾਰ ਤਾਂ ਅਜਿਹੇ ਹਾਲਾਤ ਹੁੰਦੇ ਹਨ ਕਿ ਗੱਡੀ ‘ਚ ਤੇਲ ਨਹੀਂ ਹੁੰਦਾ ਅਤੇ ਡਰਾਈਵਰ ਦੀ ਜੇਬ ‘ਚ ਡਾਲਰ ਵੀ ਬਹੁਤ ਘੱਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜੇ ਤੁਹਾਡੇ ਕੋਲ ਕੁਝ ਹੈ ਤਾਂ ਤੁਸੀਂ ਹੋਰਾਂ ਦੀ ਮਦਦ ਜ਼ਰੂਰ ਕਰੋ। ਗੈਸ ਸਟੇਸ਼ਨ ‘ਤੇ ਪੈ ਰਹੇ ਘਾਟੇ ਕਾਰਨ ਜਸਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਓਵਰਟਾਈਮ ਕਰਨਾ ਪੈ ਰਿਹਾ ਹੈ ਪਰ ਉਹ ਦੋਵੇਂ ਇਸੇ ਵਿੱਚ ਖੁਸ਼ ਹਨ।

ਦੱਸਣਯੋਗ ਹੈ ਕਿ ਜਸਵਿੰਦਰ ਸਿੰਘ ਨੂੰ ਮਾਰਚ ‘ਚ ਹਰ ਰੋਜ਼ 150 ਡਾਲਰ ਦਾ ਘਾਟਾ ਪੈ ਰਿਹਾ ਸੀ ਜੋ ਕਿ ਹੁਣ ਵਧ ਕੇ 500 ਡਾਲਰ ਹੋ ਗਿਆ ਹੈ। ਇਸ ਵੇਲੇ ਜਸਵਿੰਦਰ ਸਿੰਘ ਆਪਣੇ ਗੈਸ ਸਟੇਸ਼ਨ ਲਈ 5.66 ਡਾਲਰ ਪ੍ਰਤੀ ਗੈਲਨ ਤੇਲ ਖਰੀਦ ਰਹੇ ਹਨ ਜਦਕਿ ਵੇਚਣ ਵਾਲੀ ਕੀਮਤ 5.19 ਡਾਲਰ ਪ੍ਰਤੀ ਲਿਟਰ ਤੈਅ ਕੀਤੀ ਹੋਈ ਹੈ। ਇਕ ਗੈਲਨ ਵਿਕਣ ‘ਤੇ ਜਸਵਿੰਦਰ ਸਿੰਘ ਨੂੰ 47 ਸੈਂਟ ਦਾ ਘਾਟਾ ਪੈਂਦਾ ਹੈ ਅਤੇ ਜਸਵਿੰਦਰ ਸਿੰਘ ਦੀ ਰੋਜ਼ਾਨਾ ਵਿਕਰੀ ਲਗਭਗ ਇੱਕ ਹਜ਼ਾਰ ਗੈਲਨ ਹੈ। ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਿੰਦਗੀ ਵਿਚ ਸਿਰਫ਼ ਪੈਸੇ ਦੀ ਅਹਿਮੀਅਤ ਨਹੀਂ ਹੁੰਦੀ। ਵਾਹਿਗੁਰੂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਹੈ ਤਾਂ ਕਿ ਮੈਂ ਦੂਜਿਆਂ ਦੀ ਮਦਦ ਕਰ ਸਕਾਂ ਤੇ ਇਸੇ ਵਿੱਚ ਹੀ ਮੇਰੀ ਅਸਲ ਖੁਸ਼ੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਬਰੈਂਪਟਨ: ਗੋਲੀਬਾਰੀ ਦੇ ਮਾਮਲੇ ‘ਚ ਭਾਰਤੀ ਨੌਜਵਾਨ ਸਣੇ 2 ਕਾਬੂ, ਹਰਨੂਰ ਥਿੰਦ ਖਿਲਾਫ ਵਾਰੰਟ ਜਾਰੀ

ਬਰੈਂਪਟਨ: ਬਰੈਂਪਟਨ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਇੱਕ ਭਾਰਤੀ ਨੌਜਵਾਨ ਸਣੇ 2 …

Leave a Reply

Your email address will not be published.

Also plac e the google analytics code first