Breaking News

ਗੁਆਂਢੀ ਮੁਲਕ ‘ਚ ਮਹਿੰਗਾਈ ਦੀ ਮਾਰ, 233 ਰੁਪਏ ਤੱਕ ਪਹੁੰਚੀ 1 ਲੀਟਰ ਪੈਟਰੋਲ ਦੀ ਕੀਮਤ

ਇਸਲਾਮਾਬਾਦ : ਪਾਕਿਸਤਾਨ ‘ਚ ਲੋਕਾਂ ‘ਤੇ ਲਗਾਤਾਰ ਮਹਿੰਗਾਈ ਮਾਰ ਪੈ ਰਹੀ ਹੈ। ਗੁਆਂਢੀ ਦੇਸ਼ ਦੀ ਸਰਕਾਰ ਨੇ ਇੱਕ ਵਾਰ ਫਿਰ ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਕਰ ਦਿੱਤਾ ਹੈ। ਇੱਥੇ ਇਕ ਲੀਟਰ ਪੈਟਰੋਲ ਦੀ ਕੀਮਤ 233.89 ਰੁਪਏ ਤੱਕ ਪਹੁੰਚ ਗਈ ਹੈ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ‘ਚ ਪਿਛਲੇ 20 ਦਿਨਾਂ ਅੰਦਰ ਤੀਜੀ ਵਾਰ ਪੈਟਰੋਲ 24 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 16.31 ਰੁਪਏ ਵਧਣ ਤੋਂ ਬਾਅਦ ਇਹ 263.31 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਇਸਲਾਮਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਵਿੱਤ ਮੰਤਰੀ ਨੇ ਕਿਹਾ ਕਿ ਨਵੀਆਂ ਕੀਮਤਾਂ 15 ਜੂਨ ਦੀ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ।

ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾ ਇਸਮਾਇਲ ਨੇ ਬੀਤੇ ਦਿਨੀਂ ਐਲਾਨ ਕਰਦਿਆਂ ਕਿਹਾ ਕਿ ਹੁਣ ਸਰਕਾਰ ਪੈਟਰੋਲੀਅਮ ਪਦਾਰਥਾਂ ‘ਤੇ ਸਬਸਿਡੀ ਨੂੰ ਝੱਲਣ ਦੀ ਸਥਿਤੀ ‘ਚ ਨਹੀਂ ਰਹੀ। ਇਸ ਲਈ ਉਨ੍ਹਾਂ ਨੇ ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਕਰਨ ਦਾ ਫੈਸਲਾ ਲਿਆ ਹੈ। ਕੀਮਤਾਂ ਵਿੱਚ ਇੱਕ ਹੋਰ ਵਾਧੇ ਦੇ ਕਾਰਨਾਂ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਪੈਟਰੋਲ ਦੀ ਅੰਤਰਰਾਸ਼ਟਰੀ ਕੀਮਤ 120 ਡਾਲਰ ਪ੍ਰਤੀ ਲੀਟਰ ਹੈ।

ਇਸ ਤੋਂ ਇਲਾਵਾ ਮਿੱਟੀ ਦੇ ਤੇਲ ਦੀਆਂ ਕੀਮਤਾ ‘ਚ 29.49 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ 211.43 ਰੁਪਏ ਹੋ ਜਾਵੇਗੀ। ਲਾਈਟ ਡੀਜ਼ਲ 29.16 ਰੁਪਏ ਦੇ ਵਾਧੇ ਤੋਂ ਬਾਅਦ 207.47 ਰੁਪਏ ਮਹਿੰਗਾ ਹੋ ਜਾਵੇਗਾ।

ਦੱਸਣਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਪਿਛਲੇ 20 ਦਿਨਾਂ ਵਿੱਚ ਪੈਟਰੋਲ ਦੀ ਕੀਮਤ ਵਿੱਚ 84 ਰੁਪਏ ਪ੍ਰਤੀ ਲੀਟਰ ਤੋਂ ਵੱਧ ਦਾ ਵਾਧਾ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

10 ਮਹੀਨਿਆਂ ਬਾਅਦ ਨਦੀ ‘ਚੋਂ ਮਿਲਿਆ ਇਹ ਮੋਬਾਈਲ, ਚਲਦਾ ਦੇਖ ਹਰ ਕੋਈ ਹੈਰਾਨ

ਨਿਊਜ਼ ਡੈਸਕ: ਆਮਤੌਰ ‘ਤੇ ਜੇਕਰ ਸਮਾਰਟਫੋਨ ਪਾਣੀ ‘ਚ ਗਿਰ ਜਾਵੇ ਤਾਂ ਉਹ ਜ਼ਿਆਦਾਤਰ ਖਰਾਬ ਹੁੰਦਾ …

Leave a Reply

Your email address will not be published.

Also plac e the google analytics code first