Breaking News

ਕਰਨਵੀਰ ਬੋਹਰਾ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼, ਔਰਤ ਨੇ ਲਗਾਇਆ 1.99 ਕਰੋੜ ਦੀ ਠੱਗੀ ਦਾ ਦੋਸ਼

ਮੁੰਬਈ- ਟੀਵੀ ਦੇ ਮਸ਼ਹੂਰ ਅਦਾਕਾਰ ਕਰਨਵੀਰ ਬੋਹਰਾ ਵਿਵਾਦਾਂ ਵਿੱਚ ਘਿਰ ਗਏ ਹਨ। ਇੱਕ ਔਰਤ ਨੇ ਉਸ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਕਰਨ ਸਮੇਤ 5 ਹੋਰਾਂ ਖਿਲਾਫ਼ ਓਸ਼ੀਵਾਰਾ ਪੁਲਿਸ ਸਟੇਸ਼ਨ ‘ਚ ਇੱਕ 40 ਸਾਲਾ ਔਰਤ ਨੂੰ 2.5% ਵਿਆਜ ‘ਤੇ ਵਾਪਸ ਕਰਨ ਦਾ ਵਾਅਦਾ ਕਰਕੇ 1.99 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਇੱਕ ਕਰੋੜ ਰੁਪਏ ਦੀ ਰਕਮ ਵਾਪਸ ਕਰ ਦਿੱਤੀ ਗਈ ਹੈ।

ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਓਸ਼ੀਵਾਰਾ ਪੁਲਿਸ ਨੇ ਕਿਹਾ, “ਅਭਿਨੇਤਾ ਮਨੋਜ ਬੋਹਰਾ ਉਰਫ਼ ਕਰਨਵੀਰ ਬੋਹਰਾ ਸਮੇਤ 6 ਲੋਕਾਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਜਿਸ ਵਿੱਚ ਕਥਿਤ ਤੌਰ ‘ਤੇ 2.5% ਵਿਆਜ ‘ਤੇ ਇਸ ਨੂੰ ਵਾਪਸੀ ਕਰਨ ਦਾ ਵਾਅਦਾ ਕਰਕੇ ਇੱਕ 40 ਸਾਲਾ ਔਰਤ ਨਾਲ 1.99 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਔਰਤ ਨੇ ਦਾਅਵਾ ਕੀਤਾ ਕਿ ਸਿਰਫ਼ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੀ ਵਾਪਸ ਕੀਤੀ ਗਈ ਹੈ।

ਰਿਪੋਰਟ ਮੁਤਾਬਕ ਓਸ਼ੀਵਾਰਾ ਪੁਲਿਸ ਨੇ ਕਿਹਾ, ”ਔਰਤ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਰਕਮ ਮੰਗੀ ਤਾਂ ਕਰਨਵੀਰ ਬੋਹਰਾ ਅਤੇ ਉਨ੍ਹਾਂ ਦੀ ਪਤਨੀ ਤਜਿੰਦਰ ਸਿੱਧੂ ਨੇ ਸਹੀ ਜਵਾਬ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਉਨ੍ਹਾਂ ਦੇ ਬਿਆਨ ਦਰਜ਼ ਕੀਤੇ ਜਾਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਕਲੀਨ ਚਿਟ ਮਿਲਣ ਤੋਂ ਬਾਅਦ ਬੋਲੇ ਮਨਕੀਰਤ ਔਲਖ, ‘ਪਤਾ ਨਹੀਂ ਮੈਂ ਵੀ ਹੋਰ ਕਿੰਨੇ ਦਿਨਾਂ ਦਾ ਮਹਿਮਾਨ’

ਨਿਊਜ਼ ਡੈਸਕ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਨਾਮ ਆਉਣ ‘ਤੇ ਗਾਇਕ ਮਨਕੀਰਤ …

Leave a Reply

Your email address will not be published.

Also plac e the google analytics code first