ਨਵੀਂ ਦਿੱਲੀ: ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਵਲੋਂ ਸਿੱਖਾਂ ਵਿਰੁੱਧ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਜਿਸ ਤੋਂ ਬਾਅਦ ਹੁਣ ਕਿਰਨ ਬੇਦੀ ਨੇ ਮੁਆਫ਼ੀ ਵੀ ਮੰਗ ਲਈ ਹੈ। ਕਿਰਨ ਬੇਦੀ ਭਾਜਪਾ ਨੇ ਬੀਤੇ ਦਿਨ ਇੱਕ ਕਾਨਫਰੰਸ ਦੌਰਾਨ ਸਿੱਖਾਂ ਦਾ ਮਜ਼ਾਕ ਉਡਾਇਆ ਸੀ, ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਕਿਰਨ ਬੇਦੀ ਨੇ ਆਪਣੇ ਟਵੀਟਰ ਹੈਂਡਲ ਰਾਹੀਂ ਉਸ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ, ‘ਮੈਂ ਆਪਣੇ ਭਾਈਚਾਰੇ ਦਾ ਸਭ ਤੋਂ ਵੱਧ ਸਤਿਕਾਰ ਕਰਦੀ ਹਾਂ। ਮੈਂ ਬਾਬਾ ਨਾਨਕ ਦੇਵ ਜੀ ਦੀ ਸ਼ਰਧਾਲੂ ਹਾਂ। ਮੈਂ ਜੋ ਵੀ ਕਿਹਾ ਕਿਰਪਾ ਕਰਕੇ ਗਲਤ ਨਾਂ ਸਮਝਿਆ ਜਾਵੇ। ਮੈਂ ਇਸ ਲਈ ਮੁਆਫੀ ਮੰਗਦੀ ਹਾਂ। ਮੈਂ ਸੇਵਾ ਅਤੇ ਦਿਆਲਤਾ ਵਿੱਚ ਵਿਸ਼ਵਾਸ਼ ਰੱਖਦੀ ਹਾਂ।’
ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਟਵੀਟ ‘ਚ ਲਿਖਿਆ, “ਅਸੀਂ ਸਵੇਰੇ ਪਾਠ ਅਤੇ ਸੇਵਾ ਕੀਤੀ। ਮੈਂ ਭਗਤ ਹਾਂ, ਮੈਂ ਬਾਬਾ ਜੀ ਦਾ ਆਸ਼ੀਰਵਾਦ ਲੈਂਦੀ ਹਾਂ। ਮੈਂ ਦਿਨ ਦੀ ਸ਼ੁਰੂਆਤ ਘਰ ਵਿੱਚ ਪਾਠ ਨਾਲ ਕੀਤੀ। ਕਿਰਪਾ ਕਰਕੇ ਮੇਰੀ ਨੀਅਤ ‘ਤੇ ਸ਼ੱਕ ਨਾਂ ਕਰੋ। ਮੈਨੂੰ ਮੇਰੇ ਭਾਈਚਾਰੇ ਅਤੇ ਮੇਰੇ ਵਿਸ਼ਵਾਸ ਲਈ ਸਭ ਤੋਂ ਵੱਧ ਸਤਿਕਾਰ ਅਤੇ ਪ੍ਰਸ਼ੰਸਾ ਹੈ।”
We did Path and Seva same morning. I am a devotee. I seek Baba’s blessings all the way. I started the day with Path in the house. Please do not doubt my intention. I have the highest regards and admiration for my community and my Faith. pic.twitter.com/ClW0DuuyoG
— Kiran Bedi (@thekiranbedi) June 14, 2022
ਦੱਸਣਯੋਗ ਹੈ ਕਿ ਚੇਨਈ ਵਿਖੇ ਇੱਕ ਕਾਨਫਰੰਸ ਵਿੱਚ ਕਿਰਨ ਬੇਦੀ ‘ਨਿਰਭਿਕ ਪ੍ਰਸ਼ਾਸਨ’ ਕਿਤਾਬ ਦੇ ਲਾਂਚ ਪ੍ਰੋਗਰਾਮ ‘ਚ ਪੁੱਜੀ ਸੀ। ਇਸ ਦੌਰਾਨ ਕਿਰਨ ਬੇਦੀ ਨੇ ਸਿੱਖਾਂ ਨੂੰ ਲੈ ਕੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਇਹ ਵੀਡੀਓ ਪੂਰੇ ਭਾਰਤ ਵਿੱਚ ਵਾਇਰਲ ਹੋ ਗਈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.