Breaking News

PM-Kisan ਵੈੱਬਸਾਈਟ ‘ਤੇ ਵੱਡਾ ਸਾਈਬਰ ਫਰਾਡ, 11 ਕਰੋੜ ਕਿਸਾਨਾਂ ਦਾ ਆਧਾਰ ਡਾਟਾ ਚੋਰੀ

ਨਵੀਂ ਦਿੱਲੀ- ਭਾਰਤੀ ਨਾਗਰਿਕਾਂ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਬਣ ਚੁੱਕੇ ਆਧਾਰ ਕਾਰਡ ਦਾ ਡਾਟਾ ਇੱਕ ਵਾਰ ਫਿਰ ਲੀਕ ਹੋ ਗਿਆ ਹੈ। ਇਸ ਵਿੱਚ ਲੋਕਾਂ ਦੀ ਨਿੱਜੀ ਜਾਣਕਾਰੀ ਹੁੰਦੀ ਹੈ, ਜਿਸ ਦੀ ਦੁਰਵਰਤੋਂ ਵੀ ਹੋ ਸਕਦੀ ਹੈ। ਇਸ ਵਾਰ ਇੱਕ ਸਰਕਾਰੀ ਵੈੱਬਸਾਈਟ ਰਾਹੀਂ ਆਧਾਰ ਡਾਟਾ ਲੀਕ ਹੋਇਆ ਹੈ।

ਇੱਕ ਸੁਰੱਖਿਆ ਖੋਜਕਰਤਾ ਦੀ ਰਿਪੋਰਟ ਮੁਤਾਬਕ ਦੇਸ਼ ਦੇ ਕਿਸਾਨਾਂ ਦੇ ਫਾਇਦੇ ਲਈ ਬਣਾਈ ਗਈ ਸਰਕਾਰੀ ਵੈੱਬਸਾਈਟ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਪੋਰਟਲ ਤੋਂ ਲਗਭਗ 11 ਕਰੋੜ ਕਿਸਾਨਾਂ ਦਾ ਆਧਾਰ ਡਾਟਾ ਲੀਕ ਹੋ ਗਿਆ ਹੈ। ਜੇਕਰ ਇਹ ਡਾਟਾ ਗਲਤ ਹੱਥਾਂ ‘ਚ ਪੈ ਜਾਂਦਾ ਹੈ ਤਾਂ ਸਾਈਬਰ ਠੱਗ ਇਸ ਦੀ ਵਰਤੋਂ ਕਰਕੇ ਠੱਗੀ ਵੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਲੋਕਾਂ ਨੂੰ ਆਧਾਰ ਡਾਟਾ ਲੀਕ ਦੀ ਸਮੱਸਿਆ ਤੋਂ ਗੁਜ਼ਰਨਾ ਪਿਆ ਹੈ।

ਸੁਰੱਖਿਆ ਖੋਜਕਾਰ ਅਤੁਲ ਨਾਇਰ ਨੇ ਮੀਡੀਆ ‘ਤੇ ਇੱਕ ਪੋਸਟ ‘ਚ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵੈੱਬਸਾਈਟ ਦੇ ਇੱਕ ਹਿੱਸੇ ਰਾਹੀਂ ਰਜਿਸਟਰਡ ਕਿਸਾਨਾਂ ਦੇ ਆਧਾਰ ਨੰਬਰ ਲੀਕ ਕੀਤੇ ਜਾ ਰਹੇ ਹਨ। ਪੋਰਟਲ ‘ਤੇ ਇੱਕ ਬੱਗ ਕਾਰਨ, ਵੈੱਬਸਾਈਟ ਦਾ ਇੱਕ ਹਿੱਸਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਰਜਿਸਟਰਡ ਕਿਸਾਨਾਂ ਦੇ ਆਧਾਰ ਨੰਬਰ ਦਿਖਾ ਰਿਹਾ ਸੀ। ਇਸ ਸਮੱਸਿਆ ਨੂੰ ਪਹਿਲੀ ਵਾਰ ਜਨਵਰੀ ਦੇ ਅਖੀਰ ਵਿੱਚ ਖੋਜਕਰਤਾ ਦੁਆਰਾ ਦੇਖਿਆ ਗਿਆ ਸੀ ਅਤੇ ਭਾਰਤ ਸਰਕਾਰ ਦੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੂੰ ਵੀ ਰਿਪੋਰਟ ਕੀਤੀ ਗਈ ਸੀ।

ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਤੁਰੰਤ ਇਹ ਰਿਪੋਰਟ ਨੋਡਲ ਏਜੰਸੀ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤੀ ਅਤੇ ਕੁਝ ਮਹੀਨਿਆਂ ਵਿੱਚ ਸਮੱਸਿਆ ਨੂੰ ਠੀਕ ਕਰ ਲਿਆ ਗਿਆ। ਨਾਇਰ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਜਨਵਰੀ ਵਿੱਚ ਆਈ ਇਹ ਸਮੱਸਿਆ ਮਈ ਦੇ ਅੰਤ ਤੱਕ ਪੂਰੀ ਤਰ੍ਹਾਂ ਠੀਕ ਹੋ ਗਈ ਸੀ। ਸੀਈਆਰਟੀ-ਇਨ ਨੇ ਸਮੇਂ ਸਿਰ ਸਮੱਸਿਆ ਦਾ ਖੁਲਾਸਾ ਕਰਨ ਅਤੇ ਇਸ ਦੇ ਹੱਲ ਵਿੱਚ ਮਦਦ ਕਰਨ ਲਈ ਖੋਜਕਰਤਾ ਦੀ ਸ਼ਲਾਘਾ ਕੀਤੀ ਹੈ।

ਸਰਕਾਰ ਨੇ ਕਿਸਾਨਾਂ ਨੂੰ ਸਿੱਧੇ ਨਕਦ ਲਾਭ ਦੇਣ ਲਈ ਸਾਲ 2019 ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸ਼ੁਰੂ ਕੀਤੀ ਸੀ। ਇਸ ਰਾਹੀਂ ਕਿਸਾਨਾਂ ਦੀ ਰਜਿਸਟ੍ਰੇਸ਼ਨ ਇਸ ਸਰਕਾਰੀ ਵੈੱਬਸਾਈਟ ‘ਤੇ ਕੀਤੀ ਜਾਂਦੀ ਸੀ। ਹੁਣ ਤੱਕ ਕਰੀਬ 11 ਕਰੋੜ ਕਿਸਾਨ ਰਜਿਸਟਰਡ ਹੋ ਚੁੱਕੇ ਹਨ। ਇਸ ਸਕੀਮ ਤਹਿਤ ਕਿਸਾਨਾਂ ਨੂੰ ਹਰ ਮਹੀਨੇ 500 ਰੁਪਏ ਦਿੱਤੇ ਜਾਂਦੇ ਹਨ, ਜਿਸ ਦੀ ਕਿਸ਼ਤ ਹਰ ਚਾਰ ਮਹੀਨਿਆਂ ਬਾਅਦ ਸਿੱਧੇ ਖਾਤੇ ਵਿੱਚ 2,000 ਰੁਪਏ ਦੇ ਰੂਪ ਵਿੱਚ ਜਮ੍ਹਾਂ ਹੁੰਦੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਸਰਕਾਰੀ ਵੈੱਬਸਾਈਟ ਤੋਂ ਆਧਾਰ ਕਾਰਡ ਦੇ ਵੇਰਵੇ ਲੀਕ ਹੋਏ ਹਨ। ਸਾਲ 2019 ਵਿੱਚ, ਝਾਰਖੰਡ ਸਰਕਾਰ ਨੇ ਕਥਿਤ ਤੌਰ ‘ਤੇ ਆਪਣੇ ਹਜ਼ਾਰਾਂ ਕਰਮਚਾਰੀਆਂ ਦਾ ਆਧਾਰ ਡੇਟਾ ਲੀਕ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਕੀ ਤੁਹਾਡਾ ਇਸ ਬੈਂਕ ‘ਚ ਖਾਤਾ ਤਾਂ ਨਹੀਂ, ਵਿਕਣ ਵਾਲੇ ਹਨ 2 ਵੱਡੇ ਸਰਕਾਰੀ ਬੈਂਕ!

ਨਿਊਜ਼ ਡੈਸਕ: ਸਰਕਾਰ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿੱਜੀਕਰਨ ਦਾ ਰਾਹ ਆਸਾਨ ਕਰਨ ਦੀ ਕੋਸ਼ਿਸ਼ …

Leave a Reply

Your email address will not be published.

Also plac e the google analytics code first