Breaking News

ਪੰਜਾਬੀ ਨੌਜਵਾਨਾਂ ਦੀ ਨਵੀਂ ਪਹਿਲ, ਕੈਨੇਡਾ ‘ਚ ਵੀ ਲਾਈ ਛਬੀਲ

ਕਿਚਨਰ: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਪੰਜਾਬ ਸਣੇ ਵਿਦੇਸ਼ਾਂ ‘ਚ ਵੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਜਿੱਥੇ ਪੰਜਾਬ ਭਰ ‘ਚ ਲੋਕਾਂ ਵੱਲੋਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ, ਉੱਥੇ ਹੀ ਕੈਨੇਡਾ ਦੇ ਕਿਚਨਰ ਸ਼ਹਿਰ ਵਿੱਚ ਵਸਦੇ ਪੰਜਾਬੀਆਂ ਨੇ ਵੀ ਸ਼ਹੀਦੀ ਦਿਹਾੜੇ ਮੌਕੇ ਛਬੀਲ ਤੇ ਲੰਗਰ ਦੀ ਸੇਵਾ ਨਿਭਾਈ।

ਇਸ ਮੌਕੇ ਸਿੱਖ ਨੌਜਵਾਨ ਤੇਗਬੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਕੈਨੇਡਾ ਵਿਖੇ ਛਬੀਲ ਲਗਾਉਣ ਦਾ ਮਕਸਦ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣਾ ਹੈ।

ਤੇਗਬੀਰ ਨੇ ਕਿਹਾ ਕਿ ਭਾਵੇਂ ਪੰਜਾਬੀਆਂ ਨੇ ਕੈਨੇਡਾ ਆ ਕੇ ਬਹੁਤ ਵੱਡੇ ਅਹੁਦੇ ਹਾਸਲ ਕਰ ਲਏ ਹਨ ਪਰ ਫਿਰ ਵੀ ਸਾਡੀ ਦਸਤਾਰ ਅਤੇ ਸਾਡੇ ਧਰਮ ਅਤੇ ਇਤਿਹਾਸ ਬਾਰੇ ਸਿੱਖ ਘੱਟਗਿਣਤੀ ਵਾਲੇ ਇਲਾਕਿਆਂ ਦੇ ਵਸਨੀਕਾਂ ਨੂੰ ਜਾਣਕਾਰੀ ਨਹੀਂ ਹੈ। ਉਹ ਇਸ ਛਬੀਲ ਰਾਹੀਂ ਜਾਗਰੂਕਤਾ ਫਲਾਉਣ ਦੇ ਨਾਲ-ਨਾਲ ‘ਮਾਨਸ ਕੀ ਜਾਤ ਏਕੋ ਦਾ ਸੁਨੇਹਾ ਵੀ ਦੇ ਰਹੇ ਨੇ।

ਇਸ ਤੋਂ ਇਲਾਵਾ ਨੌਜਵਾਨ ਨੇ ਕਿਹਾ ਕਿ ਇਥੋਂ ਦੇ ਵਸਨੀਕ ਅਤੇ ਹੋਰ ਧਰਮਾਂ, ਜਾਤਾਂ ਦੇ ਲੋਕਾਂ ਵੱਲੋਂ ਇਸ ਪਹਿਲ ਦੀ ਕਾਫ਼ੀ ਸ਼ਲਾਘਾ ਕੀਤੀ ਗਈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਸਿੱਖ ਇਤਿਹਾਸ ਅਤੇ ਸਭਿਆਚਾਰ ਬਾਰੇ ਜਾਣਕਾਰੀ ਦਿੱਤੀ ਗਈ। ਸਿੱਖ ਨੌਜਵਾਨਾਂ ਨੇ ਕਿਹਾ ਕਿ ਉਹ ਇਸ ਕਦਮ ਸਦਕਾ ਆਪਣੀ ਸ਼ਾਨ ਤੇ ਇਤਿਹਾਸ ਅਤੇ ਕੁਰਬਾਨੀਆਂ ਬਾਰੇ ਇੱਥੋਂ ਦੇ ਵਸਨੀਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹਨ। ਇਸ ਨਾਲ ਸਾਡੇ ਇਤਿਹਾਸ ਅਤੇ ਸਿਰ ‘ਤੇ ਸਜਾਈ ਗਈ ਦਸਤਾਰ ਦਾ ਮਾਣ ਵਧੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਸਿੰਗਾਪੁਰ ‘ਚ ਕਰੇਨ ਹੇਠਾਂ ਆਉਣ ਨਾਲ ਭਾਰਤੀ ਮਜ਼ਦੂਰ ਦੀ ਮੌਤ, ਕੰਮ ਵਾਲੀ ਥਾਂ ‘ਤੇ ਮੌਤ ਦਾ ਇਸ ਸਾਲ ਦਾ 27ਵਾਂ ਮਾਮਲਾ

ਸਿੰਗਾਪੁਰ- ਸਿੰਗਾਪੁਰ ਵਿੱਚ ਇੱਕ ਉਸਾਰੀ ਵਾਲੀ ਥਾਂ ‘ਤੇ ਇੱਕ 32 ਸਾਲਾ ਭਾਰਤੀ ਮਜ਼ਦੂਰ ਦੀ ਕਰੇਨ …

Leave a Reply

Your email address will not be published.

Also plac e the google analytics code first