Breaking News

ਅਮਰੀਕਾ ’ਚ ਬਜ਼ੁਰਗਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਭਾਰਤੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਵਾਸ਼ਿੰਗਟਨ: ਅਮਰੀਕਾ ਦੇ ਫੈਡਰਲ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਭਾਰਤੀ ਮੂਲ ਦੇ 24 ਸਾਲਾ ਨੌਜਵਾਨ ਨੂੰ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਨੌਜਵਾਨ ਅਨੀਰੁਧ ਕਾਲਕੋਟੇ ‘ਤੇ ਬਜ਼ੁਰਗਾਂ ਨਾਲ ਠੱਗੀਆਂ ਮਾਰਨ ਦੇ ਦੋਸ਼ ਲੱਗੇ ਹਨ। ਇਸ ਤੋਂ ਇਲਾਵਾ ਇਸ ਮਾਮਲੇ ਵਿੱਚ 3 ਹੋਰ ਭਾਰਤੀ ਮੂਲ ਦੇ ਨੌਜਵਾਨਾਂ ‘ਤੇ ਦੋਸ਼ ਲੱਗੇ ਹਨ ਤੇ ਜੇਕਰ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ 20 ਸਾਲ ਕੈਦ ਅਤੇ ਢਾਈ ਲੱਖ ਡਾਲਰ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।

ਗ੍ਰਿਫ਼ਤਾਰੀ ਤੋਂ ਬਾਅਦ ਅਨੀਰੁਧ ਨੂੰ ਹਿਊਸਟਨ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ। ਉਸ ‘ਤੇ ਸਾਜ਼ਿਸ਼ ਤੇ ਧੋਖਾਧੜੀ ਸਣੇ ਕੁੱਲ 12 ਦੋਸ਼ ਆਇਦ ਕੀਤੇ ਗਏ ਹਨ। ਅਨੀਰੁਧ ਤੋਂ ਇਲਾਵਾ ਭਾਰਤੀ ਮੂਲ ਦੇ ਹੀ 24 ਸਾਲਾ ਸੁਮਿਤ ਕੁਮਾਰ ਸਿੰਘ, 24 ਸਾਲ ਦੇ ਹੀ ਹਿਮਾਂਸ਼ੂ ਕੁਮਾਰ ਅਤੇ 26 ਸਾਲ ਦਾ ਐਮਡੀ ਹਸੀਬ ਵੀ ਇਨ੍ਹਾਂ ਦੋਸ਼ਾਂ ਵਿੱਚ ਘਿਰੇ ਹੋਏ ਹਨ। ਇਨਾਂ ਤਿੰਨਾਂ ਨੂੰ ਵੀ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ ਤੇ ਸਜ਼ਾ ਦਾ ਐਲਾਨ ਹੋਣਾ ਹੀ ਬਾਕੀ ਹੈ। ਦੱਸਣਯੋਗ ਹੈ ਕਿ ਐਮਡੀ ਹਸੀਬ ਨੂੰ 2020 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਭਾਰਤੀ ਨਾਗਰਿਕ ਹਨ ਤੇ ਹਿਊਸਟਨ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਸਨ।

ਦੋਸ਼ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਨੇ ਇੱਕ ਹੀ ਵਿਅਕਤੀ ਨੂੰ ਕਈ ਵਾਰ ਨਿਸ਼ਾਨਾ ਬਣਾਇਆ। ਇਸ ਤੋਂ ਇਲਾਵਾ ਇਨ੍ਹਾਂ ਸਾਰਿਆਂ ਕੋਲੋਂ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਧੋਖਾ ਦਿੰਦੇ ਸਨ, ਇਨ੍ਹਾਂ ਵਲੋਂ ਵੈਸਟਰਨ ਯੂਨੀਅਨ ਤੇ ਮਨੀਗ੍ਰਾਮ ਜਾਂ ਗਿਫ਼ਟ ਕਾਰਡ, ਫੈਡਐਕਸ ਰਾਹੀਂ ਨਗਦੀ ਮੰਗੀ ਜਾਂਦੀ ਸੀ। ਬਜ਼ੁਰਗਾਂ ਨੂੰ ਕ੍ਰੈਡਿਟ ਕਾਰਡ, ਕਰਜ਼ ਜਾਂ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਨਾਮ ‘ਤੇ ਠੱਗਿਆ ਜਾਂਦਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਬਰੈਂਪਟਨ: ਗੋਲੀਬਾਰੀ ਦੇ ਮਾਮਲੇ ‘ਚ ਭਾਰਤੀ ਨੌਜਵਾਨ ਸਣੇ 2 ਕਾਬੂ, ਹਰਨੂਰ ਥਿੰਦ ਖਿਲਾਫ ਵਾਰੰਟ ਜਾਰੀ

ਬਰੈਂਪਟਨ: ਬਰੈਂਪਟਨ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਇੱਕ ਭਾਰਤੀ ਨੌਜਵਾਨ ਸਣੇ 2 …

Leave a Reply

Your email address will not be published.

Also plac e the google analytics code first