Breaking News

ਬ੍ਰਿਟੇਨ ਵਿੱਚ ਮੰਕੀਪਾਕਸ ਦੇ 104 ਹੋਰ ਮਾਮਲੇ ਆਏ ਸਾਹਮਣੇ, ਜ਼ਿਆਦਾਤਰ ਸੰਕਰਮਿਤ ਪੁਰਸ਼

ਲੰਡਨ- ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਦੇਸ਼ ਵਿੱਚ ਮੰਕੀਪਾਕਸ ਦੇ 104 ਹੋਰ ਮਾਮਲਿਆਂ ਦਾ ਪਤਾ ਲਗਾਇਆ ਹੈ, ਇਸ ਦੇ ਮਾਮਲੇ ਹੁਣ ਅਫਰੀਕਾ ਤੋਂ ਬਾਹਰ ਵੀ ਸਾਹਮਣੇ ਆ ਰਹੇ ਹਨ।

ਬ੍ਰਿਟੇਨ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਭਰ ‘ਚ ਮੰਕੀਪਾਕਸ ਦੇ ਹੁਣ ਤੱਕ 470 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਗੇ ਜਾਂ ‘ਬਾਈਸੈਕਸੁਅਲ’ ਪੁਰਸ਼ਾਂ ਹਨ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਮੰਕੀਪਾਕਸ ਨਾਲ ਸੰਕਰਮਿਤ ਕਿਸੇ ਵਿਅਕਤੀ ਦੇ ਸਰੀਰਕ ਸੰਪਰਕ ਵਿੱਚ ਆਉਂਦਾ ਹੈ ਤਾਂ ਸੰਕਰਮਣ ਹੋ ਸਕਦਾ ਹੈ।

ਯੂਕੇ ਦੇ ਅੰਕੜਿਆਂ ਅਨੁਸਾਰ, ਹੁਣ ਤੱਕ 99 ਪ੍ਰਤੀਸ਼ਤ ਸੰਕਰਮਣ ਦੇ ਕੇਸ ਮਰਦਾਂ ਵਿੱਚ ਹੋਏ ਹਨ ਅਤੇ ਜ਼ਿਆਦਾਤਰ ਮਾਮਲੇ ਲੰਡਨ ਵਿੱਚ ਹਨ। ਪਿਛਲੇ ਹਫ਼ਤੇ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਕਿ 28 ਦੇਸ਼ਾਂ ਵਿੱਚ ਮੰਕੀਪਾਕਸ ਦੇ 1,285 ਮਾਮਲੇ ਸਾਹਮਣੇ ਆਏ ਹਨ ਜਿੱਥੇ ਮੰਕੀਪਾਕਸ ਨੂੰ ਸਥਾਨਕ ਨਹੀਂ ਮੰਨਿਆ ਜਾਂਦਾ ਸੀ। ਅਫਰੀਕਾ ਤੋਂ ਬਾਹਰ ਕਿਸੇ ਦੀ ਮੌਤ ਦੀ ਖ਼ਬ਼ਰ ਨਹੀਂ ਹੈ। ਬ੍ਰਿਟੇਨ ਤੋਂ ਬਾਅਦ ਸਪੇਨ, ਜਰਮਨੀ ਅਤੇ ਕੈਨੇਡਾ ਵਿੱਚ ਸਭ ਤੋਂ ਵੱਧ ਮਾਮਲੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

26/11 ਦੇ ਹਮਲੇ ਦੇ ਮਾਸਟਰਮਾਈਂਡ ਨੂੰ ਪਾਕਿਸਤਾਨ ਨੇ ਸੁਣਾਈ 15 ਸਾਲ ਦੀ ਜੇਲ੍ਹ ਦੀ ਸਜ਼ਾ

ਇਸਲਾਮਾਬਾਦ- 2008 ਦੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਨੂੰ ਪਾਕਿਸਤਾਨ ਦੀ ਇੱਕ ਅੱਤਵਾਦ ਵਿਰੋਧੀ ਅਦਾਲਤ ਨੇ …

Leave a Reply

Your email address will not be published.

Also plac e the google analytics code first