Breaking News

ਜਹਾਜ਼ ਦੀ ਟਾਇਲਟ ‘ਚ ਗਿਆ ਪਾਇਲਟ ਮੁੜ ਆਇਆ ਨਾ ਬਾਹਰ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਨਿਊਜ਼ ਡੈਸਕ: ਇੱਕ EasyJet ਫਲਾਈਟ ਨੂੰ ਐਡਿਨਬਰਗ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਕਿਉਂਕਿ ਪਾਇਲਟ ਦੀ ਤਬੀਅਤ ਅਚਾਨਕ ਖਰਾਬ ਹੋ ਗਈ। EasyJet  ਦੀ ਫਲਾਈਟ ਨੰਬਰ EZY6938 ਨੇ ਐਤਵਾਰ ਸਵੇਰੇ ਗ੍ਰੀਸ ਦੇ ਹੇਰਾਕਲੀਅਨ ਤੋਂ ਸਕਾਟਿਸ਼ ਰਾਜਧਾਨੀ ਲਈ ਉਡਾਣ ਭਰੀ। ਪਰ ਫਲਾਈਟ ਦੇ ਵਿਚਕਾਰ ਕੁਝ ਅਜਿਹਾ ਹੋਇਆ ਕਿ ਜਹਾਜ਼ ‘ਚ ਸਵਾਰ ਯਾਤਰੀਆਂ ਦੀ ਜਾਨ ‘ਤੇ ਆ ਗਈ।

ਜਦੋਂ ਜਹਾਜ਼ ਤੋਂ ਐਮਰਜੈਂਸੀ ਲੈਂਡਿੰਗ ਦਾ ਸੁਨੇਹਾ ਆਇਆ ਤਾਂ ਏਅਰ ਟ੍ਰੈਫਿਕ ਕੰਟਰੋਲ ‘ਤੇ ਤਾਇਨਾਤ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਇਸ ਤੋਂ ਤੁਰੰਤ ਬਾਅਦ ਅਲਰਟ ਜਾਰੀ ਕੀਤਾ ਗਿਆ। ਇੰਨਾ ਹੀ ਨਹੀਂ ਇਸ ਐਲਾਨ ਤੋਂ ਬਾਅਦ ਜਹਾਜ਼ ‘ਚ ਸਵਾਰ ਯਾਤਰੀਆਂ ਦੇ ਸਾਹ ਵੀ ਰੁਕ ਗਏ।

ਜਹਾਜ਼ ਨੇ ਐਡਿਨਬਰਗ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਇਸ ਤੋਂ ਪਹਿਲਾਂ ਹਵਾਈ ਅੱਡੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਸੀ। ਜਹਾਜ਼ ‘ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਉਸ ਨੇ ਫਲਾਈਟ ਦੇ ਪਾਇਲਟ ਨੂੰ ਟਾਇਲਟ ‘ਚ ਦਾਖਲ ਹੁੰਦੇ ਦੇਖਿਆ ਪਰ ਉਸ ਨੂੰ ਬਾਹਰ ਨਿਕਲਦੇ ਨਹੀਂ ਦੇਖਿਆ।  ਇਹ ਮੰਨਿਆ ਜਾਂਦਾ ਹੈ ਕਿ ਪਾਇਲਟ ਅਤੇ ਸਹਿ-ਪਾਇਲਟ 13 ਘੰਟਿਆਂ ਲਈ ਡਿਊਟੀ ‘ਤੇ ਸਨ ਕਿਉਂਕਿ ਇਸ ਤੋਂ ਪਹਿਲਾਂ ਗ੍ਰੀਕ ਟਾਪੂ ‘ਤੇ ਦੇਰੀ ਹੋਈ ਸੀ।

ਏਅਰਲਾਈਨ ਈਜ਼ੀਜੈੱਟ ਦੇ ਬੁਲਾਰੇ ਨੇ ਬਾਅਦ ਵਿਚ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 12 ਜੂਨ ਨੂੰ ਹੇਰਾਕਲੀਅਨ ਤੋਂ ਉਡਾਣ ਭਰਨ ਵਾਲੇ ਜਹਾਜ਼ ਦਾ ਕਪਤਾਨ ਬੀਮਾਰ ਹੋ ਗਿਆ, ਜਿਸ ਕਾਰਨ ਜਹਾਜ਼ ਨੂੰ ਐਡਿਨਬਰਗ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਨ੍ਹਾਂ ਦੱਸਿਆ ਕਿ ਪਹਿਲੇ ਅਧਿਕਾਰੀ ਨੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਤਹਿਤ ਜਹਾਜ਼ ਨੂੰ ਲੈਂਡ ਕਰਵਾਇਆ ਅਤੇ ਸਾਵਧਾਨੀ ਵਜੋਂ ਡਾਕਟਰਾਂ ਦੀ ਟੀਮ ਨੂੰ ਹਵਾਈ ਅੱਡੇ ‘ਤੇ ਬੁਲਾਇਆ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ਖਿਲਾਫ ਮਾਮਲਾ ਦਰਜ

ਨਿਊਜ਼ ਡੈਸਕ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ‘ਤੇ ਜਬਰ ਜਨਾਹ ਦਾ ਦੋਸ਼ ਹੈ। …

Leave a Reply

Your email address will not be published.

Also plac e the google analytics code first