Breaking News

ਟੈਕਸਾਸ ਦੇ ਚਿੜੀਆਘਰ ਦੇ ਬਾਹਰ ਦੇਖਿਆ ਗਿਆ ਰਹੱਸਮਈ ਜੀਵ

ਟੈਕਸਾਸ : ਟੈਕਸਾਸ ਦੇ ਚਿੜੀਆਰ ‘ਚ ਇਕ ਰਹਸਮਈ ਚੀਜ਼ ਦੇਖੀ ਗਈ ਹੈ।ਜਿਸ ਨੂੰ ਦੇਖ ਕੇ ਸਾਰਿਆ ਦੇ ਹੋਸ਼ ਉੱਡ ਗਏ ਹਨ। ਕਈ ਤਾਂ ਇਸਨੂੰ ਏਲੀਅਨ ਵੀ ਸਮਝ ਰਹੇ ਹਨ। ਦਸ ਦਈਏ ਕਿ ਟੈਕਸਾਸ ਚਿੜੀਆ ਘਰ ਵਲੋਂ ਇਕਤਸਵੀਰ ਪੋਸਟ ਕੀਤੀ ਗਈ ਹੈ। ਕੈਮਰੇ ਦੀ ਇਸ ਫੁਟੇਜ ‘ਚ ਰਹੱਸਮਈ ਜੀਵ ਨਜ਼ਰ ਆ ਰਿਹਾ ਹੈ।

ਹਾਲਾਂਕਿ ਤਸਵੀਰ ਸਪੱਸ਼ਟ ਨਹੀਂ ਸੀ, ਪਰ ਉਸ ਦੀਆਂ ਦੋ ਲੱਤਾਂ ਅਤੇ ਨੋਕਦਾਰ ਕੰਨ ਸਨ, ਜੋ ਪਿੱਛੇ ਲੁਕੇ ਹੋਏ ਸਨ। ਇਹ ਚਿੜੀਆਘਰ ਦੇ ਅਹਾਤੇ ਦੇ ਬਾਹਰ ਹੀ ਘੁੰਮ ਰਿਹਾ ਸੀ।ਇਸਤੇ ਵੀ ਕਈ ਸਵਾਲ ਉੱਠਣੇ ਲਾਜ਼ਮੀ ਹਨ। ਕੀ ਇਹ ਇੱਕ ਅਜੀਬ ਟੋਪੀ ਵਾਲਾ ਵਿਅਕਤੀ ਹੈ ਜੋ ਰਾਤ ਨੂੰ ਜਾ ਰਿਹਾ ਸੀ? ਇੱਕ chupacabra? ਕੀ ਇਹ UAO ਹੋ ਸਕਦਾ ਹੈ?

ਦੱਸ ਦੇਈਏ ਕਿ ਚੂਪਾਕਬਰਾ ਇੱਕ ਮਿਥਿਹਾਸਕ ਜੀਵ ਹੈ, ਜੋ ਅਮਰੀਕੀ ਲੋਕਧਾਰਾ ਦਾ ਹਿੱਸਾ ਹੈ। ਇਹ ਆਮ ਤੌਰ ‘ਤੇ ਹਿੰਸਕ ਹਮਲਿਆਂ ਅਤੇ ਪਿਸ਼ਾਚਵਾਦ ਨਾਲ ਜੁੜਿਆ ਹੁੰਦਾ ਹੈ, ਬੱਕਰੀਆਂ ਅਤੇ ਛੋਟੇ ਜਾਨਵਰ ਇਸਦੇ ਸ਼ਿਕਾਰ ਹੁੰਦੇ ਹਨ। ਹਾਲਾਂਕਿ ਕੈਮਰੇ ‘ਚ ਜੀਵ ਦੇ ਏਲੀਅਨ ਹੋਣ ਦੀ ਚਰਚਾ ਸੀ ਪਰ ਫੋਟੋ ਘੱਟ ਰੈਜ਼ੋਲਿਊਸ਼ਨ ਹੋਣ ਕਾਰਨ ਜੀਵ ਦੇ ਅਸਲੀ ਰੂਪ ਦਾ ਪਤਾ ਨਹੀਂ ਲੱਗ ਸਕਿਆ।ਚਿੜੀਆਘਰ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਚਿੜੀਆਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਸੰਕੇਤ ਨਹੀਂ ਸਨ ਅਤੇ ਸਾਰੇ ਸੁਰੱਖਿਆ ਕੈਮਰੇ ਕੰਮ ਕਰ ਰਹੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਮਹਾਨ ਸਿੱਖ ਜਰਨੈਲ ਬਾਬਾ …

Leave a Reply

Your email address will not be published.

Also plac e the google analytics code first