Breaking News

ਕੈਨੇਡਾ ‘ਚ ਪੰਜਾਬੀ ਮੂਲ ਦੇ 3 ਨੌਜਵਾਨਾਂ ਨੇ ਸਟੋਰ ‘ਚ ਮਚਾਈ ਲੁੱਟ, ਗ੍ਰਿਫ਼ਤਾਰ

ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ ਸ਼ਹਿਰ ਦਾ ਇੱਕ ਸਟੋਰ ਲੁੱਟਣ ਮਾਮਲੇ ‘ਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ 6 ਜੂਨ ਨੂੰ ਦੁਪਹਿਰ 3.30 ਵਜੇ ਵੁਲਫ਼ਡੇਲ ਰੋਡ ਅਤੇ ਡੰਡਾਸ ਸਟ੍ਰੀਟ ਇਲਾਕੇ ‘ਚ ਵਾਪਰੀ। ਸਟੋਰ ‘ਚ ਦਾਖ਼ਲ ਹੋਏ ਤਿੰਨ ਨੌਜਵਾਨਾਂ ਨੇ 5 ਹਜ਼ਾਰ ਡਾਲਰ ਦਾ ਸਮਾਨ ਲੁੱਟ ਲਿਆ ਪਰ ਇਸੇ ਦੌਰਾਨ ਸਟੋਰ ਦੇ ਮੁਲਾਜ਼ਮਾਂ ਨਾਲ ਬਹਿਸ ਕਰਨ ਲਗ ਪਏ। ਦੂਜੇ ਪਾਸੇ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਲੁਟੇਰੇ ਚੋਰੀ ਦੀ ਇੱਕ ਗੱਡੀ ‘ਚ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਐਰਿਨ ਮਿਲਜ਼ ਪਾਰਕਵੇਅ ਅਤੇ ਬਰਨਹੈਮਥੌਰਪ ਰੋਡ ਵੈਸਟ ਇਲਾਕੇ ‘ਚੋਂ ਗੱਡੀ ਬਰਾਮਦ ਕਰਦਿਆਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਮੁਤਾਬਕ ਮਿਸੀਸਾਗਾ ਦੇ ਵਸਨੀਕ 37 ਸਾਲਾ ਮਨਦੀਪ ਪਨੂੰ ਵਿਰੁੱਧ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀ, ਅਪਰਾਧ ਰਾਹੀਂ ਹਾਸਲ ਸਮਾਨ ਆਪਣੇ ਕੋਲ ਰੱਖਣ, ਪੁਲਿਸ ਅਫ਼ਸਰ ਤੋਂ ਬਚ ਕੇ ਫਰਾਰ ਹੋਣ, ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਰਿਹਾਈ ਸ਼ਰਤਾਂ ਦੀ ਪਾਲਣਾ ਨਾਂ ਕਰਨ ਅਤੇ ਚੋਰੀ ਲਈ ਔਜ਼ਾਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

ਦੂਜੇ ਪਾਸੇ ਬਰੈਂਪਟਨ ਦੇ 37 ਸਾਲਾ ਕਮਲਜੀਤ ਸੰਧੂ ਵਿਰੁੱਧ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀ ਕਰਨ, ਅਪਰਾਧ ਰਾਹੀਂ ਹਾਸਲ ਸਮਾਨ ਆਪਣੇ ਕੋਲ ਰੱਖਣ ਅਤੇ ਚੋਰੀ ਵਾਸਤੇ ਔਜ਼ਾਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਬਰੈਂਪਟਨ ਦੇ 39 ਸਾਲਾ ਲਖਵਿੰਦਰ ਸੰਧੂ ਵਿਰੁੱਧ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀ ਕਰਨ, ਅਪਰਾਧ ਰਾਹੀਂ ਹਾਸਲ ਸਮਾਨ ਰੱਖਣ ਅਤੇ ਚੋਰੀ ਲਈ ਵਰਤੇ ਜਾਂਦੇ ਔਜ਼ਾਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਮਨਦੀਪ ਪਨੂੰ ਆਪਣੇ ਵਿਰੁੱਧ ਲੱਗੇ ਦੋਸ਼ਾਂ ਬਾਰੇ ਜਵਾਬ ਦੇਣ ਲਈ 7 ਜੂਨ ਨੂੰ ਬਰੈਂਪਟਨ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਇਆ ਜਦਕਿ ਕਮਲਜੀਤ ਸੰਧੂ ਅਤੇ ਲਖਵਿੰਦਰ ਸੰਧੂ ਦੀ ਪੇਸ਼ੀ 26 ਅਗਸਤ ਨੂੰ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਸਿੰਗਾਪੁਰ ‘ਚ ਕਰੇਨ ਹੇਠਾਂ ਆਉਣ ਨਾਲ ਭਾਰਤੀ ਮਜ਼ਦੂਰ ਦੀ ਮੌਤ, ਕੰਮ ਵਾਲੀ ਥਾਂ ‘ਤੇ ਮੌਤ ਦਾ ਇਸ ਸਾਲ ਦਾ 27ਵਾਂ ਮਾਮਲਾ

ਸਿੰਗਾਪੁਰ- ਸਿੰਗਾਪੁਰ ਵਿੱਚ ਇੱਕ ਉਸਾਰੀ ਵਾਲੀ ਥਾਂ ‘ਤੇ ਇੱਕ 32 ਸਾਲਾ ਭਾਰਤੀ ਮਜ਼ਦੂਰ ਦੀ ਕਰੇਨ …

Leave a Reply

Your email address will not be published.

Also plac e the google analytics code first