Breaking News

ਕੈਨੇਡਾ ਤੋਂ ਵਿਆਹੇ ਜੋੜਿਆਂ ਲਈ ਖੁਸ਼ਖਬਰੀ, ਸਿਟੀਜ਼ਨਸ਼ਿਪ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰਾਲੇ ਦਾ ਵੱਡਾ ਐਲਾਨ

ਓਟਵਾ: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੇ ਵਿਆਹੇ ਜੋੜੇ ਅਤੇ ਬਾਲਗਾਂ ਲਈ ਵੱਡਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਹੁਣ ਵਿਆਹੇ ਜੋੜੇ ਅਤੇ ਕਈ ਬਾਲਗਾਂ ਵਾਲੇ ਪਰਿਵਾਰ ਵੀ ਸਿਟੀਜ਼ਨਸ਼ਿਪ ਲਈ ਆਨਲਾਈਨ ਅਰਜ਼ੀਆਂ ਦਾਖ਼ਲ ਕਰ ਸਕਣਗੇ। ਮੌਜੂਦਾ ਸਮੇਂ ‘ਚ ਸਿਰਫ਼ ਇਕੱਲੇ ਬਿਨੈਕਾਰਾਂ ਨੂੰ ਹੀ ਇਹ ਸਹੂਲਤ ਉਪਲਬਧ ਕਰਵਾਈ ਜਾਂਦੀ ਸੀ ਪਰ ਆਉਣ ਵਾਲੇ ਸਮੇਂ ‘ਚ ਇਸ ਦਾ ਘੇਰਾ ਵਧਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਨੇ ਦੱਸਿਆ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਪਰਵਾਸੀ ਇੱਕ ਪਰਿਵਾਰ ਜਾਂ ਇਕ ਸਮੂਹ ਦੇ ਰੂਪ ‘ਚ ਆਨਲਾਈਨ ਅਰਜ਼ੀਆਂ ਦਾਖ਼ਲ ਕਰ ਸਕਣਗੇ ਜਿਸ ਬਾਰੇ ਸ਼ਰਤਾਂ ਤੈਅ ਕੀਤੀਆਂ ਜਾ ਰਹੀਆਂ ਹਨ। ਆਨਲਾਈਨ ਅਰਜ਼ੀਆਂ ਦੇ ਦੂਜੇ ਪੜਾਅ ਤੋਂ ਬਾਅਦ 18 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਵੀ ਆਪਣੇ ਪਰਿਵਾਰਾਂ ਨਾਲ ਈ-ਐਪਲੀਕੇਸ਼ਨ ਦਾਖ਼ਲ ਕਰਨ ਦੀ ਇਜਾਜ਼ਤ ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਵੀ ਦੱਸਣਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਪਿਛਲੇ ਸਾਲ ਨਵੰਬਰ ਤੋਂ ਸਿਟੀਜ਼ਨਸ਼ਿਪ ਦੀਆਂ ਆਨਲਾਈਨ ਅਰਜ਼ੀਆਂ ਪ੍ਰਵਾਨ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਗੱਲ ਦਾ ਖ਼ਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਸੀ ਕਿ ਦਸਤਾਵੇਜ਼ੀ ਰੂਪ ‘ਚ ਸਿਟੀਜ਼ਨਸ਼ਿਪ ਅਰਜ਼ੀਆਂ ਦਾਖ਼ਲ ਕਰ ਚੁੱਕੇ ਪਰਵਾਸੀ ਮੁੜ ਆਨਲਾਈਨ ਅਰਜ਼ੀ ਦਾਇਰ ਨਾਂ ਕਰਨ।

ਕੈਨੇਡੀਅਨ ਸਿਟੀਜ਼ਨਸ਼ਿਪ ਲੈਣ ਦੇ ਚਾਹਵਾਨ ਪਰਵਾਸੀ ਆਨਲਾਈਨ ਪੋਰਟਲ ਰਾਹੀਂ ਅਧੂਰੀਆਂ ਅਰਜ਼ੀਆਂ ਵੀ ਦਾਖ਼ਲ ਕਰ ਸਕਦੇ ਹਨ, ਜਿਨ੍ਹਾਂ ਨੂੰ ਬਾਅਦ ‘ਚ ਮੁਕੰਮਲ ਕੀਤਾ ਜਾ ਸਕਦਾ ਹੈ। ਇਸ ਰਾਹੀਂ ਵੱਖ-ਵੱਖ ਦਸਤਾਵੇਜ਼ ਜਿਵੇਂ ਫ਼ੀਸ ਅਦਾਇਗੀ ਦਾ ਸਬੂਤ, ਰਸੀਦ ਮਿਲਣ ਦੀ ਪੁਸ਼ਟੀ ਅਤੇ ਪੀ.ਡੀ.ਐਫ਼. ਫ਼ਾਈਲ ਪ੍ਰਿੰਟ ਦੀ ਸਹੂਲਤ ਵੀ ਦਿੱਤੀ ਗਈ ਹੈ।

ਫ਼ਿਲਹਾਲ ਇਮੀਗ੍ਰੇਸ਼ਨ ਸਲਾਹਕਾਰ ਆਪਣੇ ਕਲਾਈਂਟਸ ਲਈ ਸਿਟੀਜ਼ਨਸ਼ਿਪ ਅਰਜ਼ੀਆਂ ਦਾਖ਼ਲ ਕਰਨ ਲਈ ਅਧਿਕਾਰਤ ਨਹੀਂ ਕੀਤੇ ਗਏ ਪਰ ਜਲਦ ਹੀ ਉਨ੍ਹਾਂ ਅਧਿਕਾਰਤ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਅਮਰੀਕਾ ‘ਚ ਹੁਣ ਰੁਕਣਗੀਆਂ ਅੰਨ੍ਹੇਵਾਹ ਗੋਲੀਬਾਰੀ ਵਰਗੀਆਂ ਘਟਨਾਵਾਂ, ਜੋਅ ਬਾਇਡਨ ਨੇ ‘ਗੰਨ ਕੰਟਰੋਲ ਬਿੱਲ’ ‘ਤੇ ਕੀਤੇ ਦਸਤਖਤ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ਨੀਵਾਰ ਨੂੰ ਪਿਛਲੇ ਕੁਝ ਦਹਾਕਿਆਂ ‘ਚ ਸਭ ਤੋਂ ਮਹੱਤਵਪੂਰਨ …

Leave a Reply

Your email address will not be published.

Also plac e the google analytics code first