Breaking News

ਏਸ਼ੀਆਈ ਖੇਡਾਂ ‘ਚ ਡਬਲ ਸੋਨ ਤਮਗਾ ਜੇਤੂ ਓਲੰਪੀਅਨ ਹਰੀ ਚੰਦ ਦਾ ਹੋਇਆ ਦੇਹਾਂਤ

ਚੰਡੀਗੜ੍ਹ : ਦੋ ਵਾਰ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੇ ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਵਾਲੇ ਟਾਂਡਾ ਦੇ ਪਿੰਡ ਘੋੜਾਵਾਹਾ ਦੇ ਅਥਲੀਟ ਹਰੀ ਚੰਦ ਦਾ ਸੋਮਵਾਰ ਸਵੇਰੇ 69 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। 1 ਅਪ੍ਰੈਲ 1953 ਨੂੰ ਪੈਦਾ ਹੋਏ ਲੰਬੀ ਦੂਰੀ ਦੇ ਸਾਬਕਾ ਦੌੜਾਕ, ਹੁਸ਼ਿਆਰਪੁਰ, ਦੇ ਪਿੰਡ ਘੋੜੇਵਾਹ ਦੇ ਰਹਿਣ ਵਾਲੇ ਸਨ। ਚੰਦ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਮਹਾਨ ਲੰਬੀ ਦੂਰੀ ਦੇ ਦੌੜਾਕਾਂ ਵਿੱਚੋਂ ਇੱਕ ਸੀ।

ਉਨ੍ਹਾਂ ਦਾ ਸਸਕਾਰ ਮੰਗਲਵਾਰ ਨੂੰ ਢੋਲਵਾਹਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ, ਦੋ ਪੁੱਤਰ ਤੇ ਇੱਕ ਧੀ ਹਨ। 5000 ਤੇ 10,000 ਮੀਟਰ ‘ਚ ਉਨ੍ਹਾਂ ਨੇ 1978 ਦੀਆਂ ਬੈਂਕਾਕ ਏਸ਼ੀਅਨ ਗੇਮਜ਼ ‘ਚ ਡਬਲ ਗੋਲਡ ਮੈਡਲ ਜਿੱਤਿਆ। ਦੋ ਵਾਰ ਹੀ ਉਨ੍ਹਾਂ ਨੇ ਓਲੰਪਿਕ ਖੇਡਾਂ ‘ਚ ਹਿੱਸਾ ਲਿਆ। 1976 ਦੀਆਂ ਮਾਂਟਰੀਅਲ ਓਲੰਪਿਕਸ ਤੇ 1980 ਦੀਆਂ ਮਾਸਕੋ ਓਲੰਪਿਕਸ ਦੇ ਅਥਲੀਟ ਹਰੀ ਚੰਦ ਨੇ 1975 ਵਿੱਚ ਸਿਓਲ ਵਿਖੇ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ‘ਚ 10,000 ਮੀਟਰ ‘ਚ ਗੋਲ਼ਡ ਤੇ 5000 ਮੀਟਰ ‘ਚ ਕਾਂਸੀ ਦਾ ਮੈਡਲ ਜਿੱਤਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਭਾਰਤੀ ਅਥਲੈਟਿਕਸ ਦੀ ਸ਼ਾਨ ਰਹੇ ਹਰੀ ਚੰਦ ਆਪਣੇ ਖੇਡ ਲਈ ਹਮੇਸ਼ਾ ਯਾਦ ਕੀਤੇ ਜਾਣਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨਗੇ। ਉਨ੍ਹਾਂ ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਆਇਰਲੈਂਡ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ

ਨਿਊਜ਼ ਡੈਸਕ: ਭਾਰਤੀ ਟੀਮ ਅਗਲੇ ਮਹੀਨੇ ਤੋਂ ਟੀ-20 ਸੀਰੀਜ਼ ‘ਚ ਆਇਰਲੈਂਡ ਦਾ ਸਾਹਮਣਾ ਕਰਨ ਜਾ …

Leave a Reply

Your email address will not be published.

Also plac e the google analytics code first