Breaking News

ਕਰਨਾਟਕ ‘ਚ ਨੋਟਿਸ ਤੋਂ ਬਾਅਦ ਮੰਗਲੁਰੂ ਵਿੱਚ ਬਿਨਾਂ ਹਿਜਾਬ ਦੇ ਕਲਾਸ ਵਿੱਚ ਆਇਆ ਮੁਸਲਿਮ ਵਿਦਿਆਰਥਣ

ਮੰਗਲੁਰੂ- ਡਰੈਸ ਕੋਡ ਦੀ ਉਲੰਘਣਾ ਕਰਨ ਦਾ ਨੋਟਿਸ ਮਿਲਣ ਤੋਂ ਬਾਅਦ ਮੰਗਲੁਰੂ ਦੇ ਯੂਨੀਵਰਸਿਟੀ ਕਾਲਜ ਵਿੱਚ ਇੱਕ ਮੁਸਲਿਮ ਵਿਦਿਆਰਥਣ ਬਿਨਾਂ ਹਿਜਾਬ ਪਹਿਨੇ ਕਲਾਸ ਵਿੱਚ ਹਾਜ਼ਰ ਹੋਈ। ਕਾਲਜ ਦੀ ਪ੍ਰਿੰਸੀਪਲ ਅਨਸੂਯਾ ਰਾਏ ਨੇ ਕਿਹਾ ਕਿ ਹਿਜਾਬ ਦੇ ਖਿਲਾਫ਼ ਆਦੇਸ਼ ਦੀ ਉਲੰਘਣਾ ਕਰਨ ਲਈ ਤਿੰਨ ਵਿਦਿਆਰਥਣਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਦੋ ਵਿਦਿਆਰਥਣਾਂ ਨੇ ਸਪੱਸ਼ਟੀਕਰਨ ਦਿੱਤਾ ਸੀ, ਜਦਕਿ ਤੀਜੀ ਵਿਦਿਆਰਥਣ ਨੇ ਅਜੇ ਤੱਕ ਨੋਟਿਸ ਦਾ ਜਵਾਬ ਨਹੀਂ ਦਿੱਤਾ ਹੈ।

ਪ੍ਰਿੰਸੀਪਲ ਨੇ ਕਿਹਾ ਕਿ ਨੋਟਿਸ ਦਾ ਜਵਾਬ ਦੇਣ ਵਾਲੀ ਵਿਦਿਆਰਥਣ ਸ਼ਨੀਵਾਰ ਨੂੰ ਕਲਾਸ ਵਿੱਚ ਹਾਜ਼ਰ ਹੋਇਆ। 10 ਜੂਨ ਨੂੰ ਵਿਨਾਇਕ ਦਾਮੋਦਰ ਸਾਵਰਕਰ ਦੀ ਤਸਵੀਰ ਕਲਾਸਰੂਮ ਵਿੱਚ ਲਟਕਾਉਣ ਨੂੰ ਲੈ ਕੇ ਵਿਦਿਆਰਥੀਆਂ ਦੇ ਦੋ ਸਮੂਹਾਂ ਵਿੱਚ ਹੋਏ ਝੜਪ ਬਾਰੇ ਪੁੱਛੇ ਜਾਣ ‘ਤੇ ਰਾਏ ਨੇ ਕਿਹਾ ਕਿ ਕਾਲਜ ਅਧਿਕਾਰੀਆਂ ਨੇ ਇਸ ਘਟਨਾ ਨਾਲ ਸਬੰਧਤ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਇਸ ਦੌਰਾਨ ਪੁਲਿਸ ਨੇ ਦੋਵੇਂ ਵਿਦਿਆਰਥੀ ਧੜਿਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਝੜਪ ਦੇ ਸਬੰਧ ਵਿੱਚ ਕਾਲਜ ਦੇ ਛੇ ਵਿਦਿਆਰਥੀਆਂ ਖ਼ਿਲਾਫ਼ ਐਫਆਈਆਰ ਦਰਜ਼ ਕਰ ਲਈ ਹੈ।

ਕਰਨਾਟਕ ਹਾਈ ਕੋਰਟ ਨੇ 15 ਮਾਰਚ ਨੂੰ ਮੁਸਲਿਮ ਵਿਦਿਆਰਥਣਾਂ ਦੇ ਇੱਕ ਸਮੂਹ ਵੱਲੋਂ ਕਲਾਸਰੂਮ ਦੇ ਅੰਦਰ ਹਿਜਾਬ ਪਹਿਨਣ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਸੀ। ਅਦਾਲਤ ਦੇ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਸੀ ਕਿ ਵਿਦਿਆਰਥੀ ਸਕੂਲ ਦੇ ਪਹਿਰਾਵੇ ਦੇ ਨਿਰਧਾਰਨ ‘ਤੇ ਇਤਰਾਜ਼ ਨਹੀਂ ਕਰ ਸਕਦੇ।

ਦੂਜੇ ਪਾਸੇ ਕਰਨਾਟਕ ਦੇ ਉਡੁਪੀ ਵਿੱਚ ‘ਸਰਕਾਰੀ ਮਹਿਲਾ ਪ੍ਰੀ-ਯੂਨੀਵਰਸਿਟੀ ਕਾਲਜ’ ਵਿੱਚ ਦਾਖ਼ਲਾ ਲੈਣ ਲਈ ਮੁਸਲਿਮ ਵਿਦਿਆਰਥਣਾਂ ਦੀ ਗਿਣਤੀ ਵਿੱਚ ਇਸ ਸਾਲ ਵਾਧਾ ਹੋਇਆ ਹੈ। ਹਿਜਾਬ ਵਿਵਾਦ ਸਭ ਤੋਂ ਪਹਿਲਾਂ ਇਸੇ ਕਾਲਜ ਤੋਂ ਸ਼ੁਰੂ ਹੋਇਆ ਸੀ। ਇਹ ਜਾਣਕਾਰੀ ਉਡੁਪੀ ਦੇ ਵਿਧਾਇਕ ਰਘੁਪਤੀ ਭੱਟ ਨੇ ਦਿੱਤੀ, ਜੋ ਕਾਲਜ ਵਿਕਾਸ ਕਮੇਟੀ ਦੇ ਚੇਅਰਮੈਨ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਹਿਜਾਬ ਵਿਵਾਦ ਕਾਰਨ ਮੁਸਲਿਮ ਵਿਦਿਆਰਥਣਾਂ ਦੀ ਗਿਣਤੀ ਘਟ ਜਾਵੇਗੀ ਪਰ ਕਾਲਜ ਵਿੱਚ ਗਰੈਜੂਏਸ਼ਨ ਦੇ ਪਹਿਲੇ ਸਾਲ ਵਿੱਚ 40 ਵਿਦਿਆਰਥਣਾਂ ਦਾਖ਼ਲਾ ਲੈ ਚੁੱਕੀਆਂ ਹਨ। ਭੱਟ ਨੇ ਇਹ ਵੀ ਪੁਸ਼ਟੀ ਕੀਤੀ ਕਿ ਵਿਦਿਆਰਥਣਾਂ ਨੇ ਕਲਾਸ ਰੂਮ ਦੇ ਅੰਦਰ ਹਿਜਾਬ ਨਾ ਪਹਿਨਣ ਲਈ ਸਹਿਮਤੀ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਇੰਦੌਰ ਤੋਂ ਖੰਡਵਾ ਜਾ ਰਹੀ ਬੱਸ 50 ਫੁੱਟ ਡੂੰਘੀ ਖੱਡ ‘ਚ ਡਿੱਗੀ, 6 ਦੀ ਮੌਤ, 25 ਜ਼ਖਮੀ

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਵੀਰਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਸਿਮਰੋਲ ਥਾਣਾ …

Leave a Reply

Your email address will not be published.

Also plac e the google analytics code first