Breaking News

ਕੈਨੇਡਾ ਨੂੰ ਵੱਡੀ ਗਿਣਤੀ ‘ਚ ਕਾਮਿਆਂ ਦੀ ਜ਼ਰੂਰਤ, ਖਾਲੀ ਪਈਆਂ ਨੇ 10 ਲੱਖ ਤੋਂ ਵੱਧ ਆਸਾਮੀਆਂ, ਇੰਝ ਕਰੋ ਅਪਲਾਈ

ਟੋਰਾਂਟੋ : ਕੈਨੇਡਾ ਵਿਖੇ ਵੱਡੀ ਗਿਣਤੀ ‘ਚ ਕਾਮਿਆਂ ਦੀ ਜ਼ਰੂਰਤ ਲਗਾਤਾਰ ਵੱਧਦੀ ਜਾ ਰਹੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ ਮੁਲਕ ‘ਚ ਕਾਮਿਆਂ ਦੀ ਉਡੀਕ ਕਰ ਰਹੀਆਂ ਨੌਕਰੀਆਂ ਦੀ ਗਿਣਤੀ 10 ਲੱਖ ਤੋਂ ਪਾਰ ਗਈ ਹੈ। ਅੰਕੜਿਆਂ ਮੁਤਾਬਕ ਹੋਟਲ, ਰੈਸਟੋਰੈਂਟ ਅਤੇ ਰਿਟੇਲ ਸਟੋਰਾਂ ਦੇ ਮਾਲਕ, ਕਾਮਿਆਂ ਦੀ ਕਿੱਲਤ ਕਾਰਨ ਸਭ ਤੋਂ ਵੱਧ ਪਰੇਸ਼ਾਨ ਹਨ ਜਦਕਿ ਹੇਲਥ ਕੇਅਰ, ਸਮਾਜਿਕ ਸਹਾਇਤਾ ਅਤੇ ਕੰਸਟ੍ਰਕਸ਼ਨ ਖੇਤਰ ‘ਚ ਰਿਕਾਰਡ ਨੌਕਰੀਆਂ ਦੇ ਬਾਵਜੂਦ ਕਾਮੇ ਨਹੀਂ ਮਿਲ ਰਹੇ।

ਅੰਕੜਿਆਂ ਮੁਤਾਬਕ ਫਰਵਰੀ ਦੌਰਾਨ ਰੁਜ਼ਗਾਰ ਖੇਤਰ ‘ਚ ਉਪਲਬਧ ਨੌਕਰੀਆਂ ਦੀ ਗਿਣਤੀ 10 ਲੱਖ ਤੋਂ ਹੇਠਾਂ ਦਰਜ ਕੀਤੀ ਗਈ ਪਰ ਮਾਰਚ ਮਹੀਨੇ ‘ਚ 1 ਲੱਖ 86 ਹਜ਼ਾਰ ਨੌਕਰੀਆਂ ਹੋਰ ਪੈਦਾ ਹੋ ਗਈਆਂ। ਇਕ ਤਿਹਾਈ ਨੌਕਰੀਆਂ ਹੋਟਲ, ਰੈਸਟੋਰੈਂਟ ਅਤੇ ਰਿਟੇਲ ਖੇਤਰ ‘ਚ ਦੱਸੀਆਂ ਜਾ ਰਹੀਆਂ ਹਨ। ਇਹ ਦੱਸਣਯੋਗ ਹੈ ਕਿ ਇਕੱਲੇ ਅਕੋਮੋਡੇਸ਼ਨ ਅਤੇ ਫੂਡ ਸਰਵਿਸਿਜ਼ ਸੈਕਟਰ ‘ਚ ਹੀ ਕਾਰੋਬਾਰੀ 1 ਲੱਖ 58 ਹਜ਼ਾਰ ਕਾਮਿਆਂ ਦੀ ਭਾਲ ਕਰ ਰਹੇ ਹਨ। ਇਸ ਤੋਂ ਇਲਾਵਾ ਰਿਟੇਲ ਸੈਕਟਰ ‘ਚ 1 ਲੱਖ 9 ਹਜ਼ਾਰ ਮੁਲਾਜ਼ਮਾਂ ਦੀ ਜ਼ਰੂਰਤ ਹੈ, ਜਦਕਿ ਹੈਲਥ ਕੇਅਰ ਸੈਕਟਰ 1 ਲੱਖ 54 ਹਜ਼ਾਰ ਮੁਲਾਜ਼ਮਾਂ ਦੀ ਭਾਲ ਕਰ ਰਿਹਾ ਹੈ। ਇਸੇ ਤਰ੍ਹਾਂ ਕੰਸਟ੍ਰਕਸ਼ਨ ਸੈਕਟਰ ‘ਚ 82 ਹਜ਼ਾਰ ਨੌਕਰੀਆਂ ਖਾਲੀ ਪਈਆਂ ਹਨ ਅਤੇ ਕਿਰਤੀ ਨਹੀਂ ਮਿਲ ਰਹੇ।

ਸੂਬਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਸਕੈਚਵਨ (saskatchewan), ਨੋਵਾ ਸਕੋਸ਼ੀਆ (Nova Scotia) ਅਤੇ ਨਿਊਫ਼ਾਊਂਡਲੈਂਡ ਐਂਡ ਲੈਬਰਾਡੋਰ (Newfoundland and Labrador) ‘ਚ ਸਭ ਤੋਂ ਵੱਧ ਆਸਾਮੀਆਂ ਖਾਲੀ ਪਈਆਂ ਹਨ। ਰਿਟੇਲ ਸੈਕਟਰ ਦਾ ਜ਼ਿਕਰ ਕੀਤਾ ਜਾਵੇ ਤਾਂ ਗਰੌਸਰੀ ਸਟੋਰਜ਼ ‘ਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਮਹਾਂਮਾਰੀ ਤੋਂ ਪਹਿਲਾਂ ਦੇ ਮੁਕਾਬਲੇ 2.8 ਫ਼ੀਸਦੀ ਵਧ ਗਈ ਹੈ ਪਰ ਲਿਕਰ ਅਤੇ ਵਾਈਨ ਸਟੋਰ ‘ਤੇ ਕੰਮ ਕਰਨ ਵਾਲਿਆਂ ਦੀ ਗਿਣਤੀ 5.1 ਫ਼ੀਸਦੀ ਘੱਟ ਦਰਜ ਕੀਤੀ ਗਈ ਹੈ।

ਉੱਥੇ ਹੀ ਸਟੈਟਿਸਟਿਕਸ ਕੈਨੇਡਾ ਨੇ ਇਸ ਦੇ ਪਿੱਛੇ ਦਾ ਕਾਰਨ ਦੱਸਦਿਆ ਕਿਹਾਕਿ 2011 ਤੋਂ 2021 ਵਿਚਾਲੇ 65 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੀ ਗਿਣਤੀ 14.4 ਫ਼ੀਸਦੀ ਤੋਂ ਵਧ ਕੇ 18.5 ਫ਼ੀਸਦੀ ਹੋ ਗਈ ਅਤੇ ਉਪਰੋਂ ਮਹਾਂਮਾਰੀ ਨੇ ਇੰਮੀਗ੍ਰੇਸ਼ਨ ਦੀ ਰਫ਼ਤਾਰ ਘਟਾ ਦਿੱਤੀ ਜਿਸ ਦਾ ਸਿੱਧਾ ਅਸਰ ਕਿਰਤੀ ਬਾਜ਼ਾਰ ‘ਤੇ ਹੋਇਆ।

About editor11

Check Also

ਮਹਿੰਗਾਈ ਦੀ ਮਾਰ ਝੱਲ ਰਹੇ ਅਮਰੀਕਾ ਵਾਸੀਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਵਾਸ਼ਿੰਗਟਨ : ਮਹਿੰਗਾਈ ਦੀ ਮਾਰ ਝੱਲ ਰਹੇ ਅਮਰੀਕਾ ਵਾਸੀਆਂ ਨੂੰ ਬਾਇਡਨ ਸਰਕਾਰ ਵੱਡੀ ਰਾਹਤ ਦੇ …

Leave a Reply

Your email address will not be published.

Also plac e the google analytics code first