ਨਿਊਜ਼ ਡੈਸਕ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ, ਪਰ ਉਨ੍ਹਾਂ ਦੇ ਫ਼ੈਨਜ਼ ਤੇ ਚਾਹੁਣ ਵਾਲੇ ਹਾਲੇ ਤੱਕ ਉਨ੍ਹਾਂ ਦੀ ਮੌਤ ਦੇ ਗ਼ਮ ਤੋਂ ਉਭਰ ਨਹੀਂ ਸਕੇ ਹਨ। ਬੀਤੇ ਦਿਨੀਂ ਪੰਜਾਬ ‘ਚ ਮਾਨਸਾ ਵਿਖੇ ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਅਤੇ ਭੋਗ ਪਾਇਆ ਗਿਆ ਤੇ ਅੱਜ ਉਨ੍ਹਾਂ ਦਾ 29ਵਾਂ ਦਿਨ ਹੈ ਤੇ ਇਸ ਮੌਕੇ ਉਨ੍ਹਾਂ ਨੂੰ ਲੋਕ ਸ਼ਰਧਾਂਜਲੀ ਦੇ ਰਹੇ ਹਨ। ਉੱਥੇ ਹੀ ਵਿਦੇਸ਼ਾਂ ‘ਚ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਮਸ਼ਹੂਰ ਪੰਜਾਬੀ ਰੈਪਰ ਬੋਹੇਮੀਆ ਦੀ ਵੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ।
ਕੈਲੀਫੋਰਨੀਆ ‘ਚ ਸਿੱਧੂ ਮੂਸੇਵਾਲੇ ਲਈ ਰੱਖੇ ਗਏ ਸ਼ਰਧਾਂਜ਼ਲੀ ਸਮਾਗਮ ਦੌਰਾਨ ਪੰਜਾਬੀ ਰੈਪਰ ਬੋਹੇਮੀਆ ਬਹੁਤ ਭਾਵੁਕ ਹੋ ਗਏ ਤੇ ਉਨ੍ਹਾਂ ਦੀਆਂ ਅੱਖਾ ‘ਚੋਂ ਹੰਝੂ ਨਹੀਂ ਰੁਕ ਰਹੇ ਸਨ। ਉਨ੍ਹਾਂ ਸਟੇਜ ‘ਤੇ ਬੋਲਦਿਆਂ ਕਿਹਾ ਕਿ ਇਸ ਵੇਲੇ ਮੇਰੇ ਕੋਲ ਕੁਝ ਹੈ ਹੀ ਨਹੀਂ ਕਿ ਮੈਂ ਕੁਝ ਕਹਿ ਸਕਾਂ…ਮੈਂ ਬੱਸ ਇਹ ਹੀ ਕਹਿਗਾਂ ਕਿ ਧੰਨਵਾਦ ਸਾਰਿਆਂ ਦਾ ਆਉਣ ਲਈ ਸਭ ਨੂੰ ਮੇਰੇ ਵੱਲੋਂ ਬਹੁਤ ਪਿਆਰ ਤੇ ਇਹ ਬੋਲਦਿਆਂ ਬੋਹੇਮੀਆ ਦਾ ਮਨ ਭਰ ਆਉਂਦਾ ਹੈ।‘

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਰੈਪਰ ਬੋਹੇਮੀਆ ਨੂੰ ਸਿੱਧੂ ਦੀ ਮੌਤ ਦਾ ਪਤਾ ਚੱਲਿਆ ਸੀ ਤਾਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵਜੋਂ ‘ਸਾਰੇ ਸ਼ੂਟ ਅਤੇ ਕੰਸਰਟ’ ਰੱਦ ਕਰ ਦਿੱਤੇ ਸਨ।
ਵਾਇਰਲ ਵੀਡੀਓ: