Breaking News

ਕੈਂਸਰ ਦੇ ਇਲਾਜ ‘ਚ ਪਹਿਲੀ ਵਾਰ ਮਿਲੀ ਸਫਲਤਾ, 6 ਮਹੀਨਿਆਂ ‘ਚ ਹੋਵੇਗਾ ਬੀਮਾਰੀ ਦਾ ਖਾਤਮਾ, ਜਾਣੋ ਕੀਮਤ

ਨਿਊਜ਼ ਡੈਸਕ: ਨਿਊਯਾਰਕ ਦੇ ਮੈਮੋਰੀਅਲ ਸਲੋਨ ਕੇਟਰਿੰਗ (ਐੱਮਐੱਸਕੇ) ਕੈਂਸਰ ਸੈਂਟਰ ਦੇ ਇੱਕ ਕਲੀਨਿਕਲ ਟਰਾਇਲ ਵਿੱਚ ਸ਼ਾਮਲ ਹੋਏ ਮਰੀਜ਼ਾਂ ਦਾ ਕੈਂਸਰ ਪੂਰੀ ਤਰ੍ਹਾਂ ਠੀਕ ਹੋ ਗਿਆ। ਸੈਂਟਰ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਇੱਕ ਕਲੀਨਿਕਲ ਟਰਾਇਲ ‘ਚ Dostarlimab ਦਵਾਈ ਦਿੱਤੀ ਗਈ ਸੀ।  ਇਸ ਟਰਾਇਲ ਵਿੱਚ 18 ਮਰੀਜ਼ ਸ਼ਾਮਲ ਸਨ, ਜਿਨ੍ਹਾਂ ਨੂੰ ਛੇ ਮਹੀਨਿਆਂ ਲਈ ਦਵਾਈ ਦਿੱਤੀ ਗਈ ਤੇ 6 ਮਹੀਨਿਆਂ ਬਾਅਦ ਇਨ੍ਹਾਂ ਸਾਰਿਆਂ ਦਾ ਕੈਂਸਰ ਪੂਰੀ ਤਰ੍ਹਾਂ ਠੀਕ ਹੋ ਗਿਆ। ਇਹ ਦਵਾਈ ਸਰੀਰ ‘ਚ ਇੱਕ ਐਂਟੀਬਾਡੀ ਵਜੋਂ ਕੰਮ ਕਰਦੀ ਹੈ।

ਰਿਪੋਰਟ ਮੁਤਾਬਕ ਗੁਦੇ ਦੇ ਕੈਂਸਰ ਵਾਲੇ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ ਸੀ ਤੇ ਨਤੀਜੇ ਵਜੋਂ 6 ਮਹੀਨਿਆਂ ਬਾਅਦ, ਸਾਰੇ ਮਰੀਜ਼ਾਂ ਦਾ ਕੈਂਸਰ ਪੂਰੀ ਤਰ੍ਹਾਂ ਗਾਇਬ ਹੋ ਗਿਆ ਐੱਮਐੱਸਕੇ ਦੇ ਡਾਕਟਰ ਲੁਈਸ ਏ. ਡਿਆਜ਼ ਜੇ ਨੇ ਕਿਹਾ ਕਿ ਇਹ ਕੈਂਸਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ।

ਰਿਪੋਰਟ ਮੁਤਾਬਕ ਕਲੀਨਿਕਲ ਟਰਾਇਲ ਵਿੱਚ ਸ਼ਾਮਲ ਮਰੀਜ਼ ਪਹਿਲਾਂ ਕੈਂਸਰ ਤੋਂ ਛੁਟਕਾਰਾ ਪਾਉਣ ਲਈ ਕੀਮੋਥੈਰੇਪੀ, ਰੇਡੀਏਸ਼ਨ ਅਤੇ ਸਰਜਰੀ ਵਰਗੇ ਲੰਬੇ ਅਤੇ ਦਰਦਨਾਕ ਇਲਾਜਾਂ ਤੋਂ ਗੁਜ਼ਰ ਰਹੇ ਸਨ। 18 ਮਰੀਜ਼ ਇਹ ਸੋਚ ਕੇ ਟਰਾਇਲ ਵਿੱਚ ਸ਼ਾਮਲ ਹੋਏ ਸਨ ਕਿ ਇਹ ਉਨ੍ਹਾਂ ਦੇ ਇਲਾਜ ਦਾ ਅਗਲਾ ਪੜਾਅ ਹੈ। ਹਾਲਾਂਕਿ, ਉਹ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਹੁਣ ਉਨ੍ਹਾਂ ਨੂੰ ਹੋਰ ਇਲਾਜ ਦੀ ਜ਼ਰੂਰਤ ਨਹੀਂ ਹੈ। ਕਲੀਨਿਕਲ ਟਰਾਇਲ ਦੇ ਨਤੀਜਿਆਂ ਨੇ ਮੈਡੀਕਲ ਜਗਤ ਨੂੰ ਹੈਰਾਨ ਕਰ ਦਿੱਤਾ ਹੈ।

ਇਸ ਸਬੰਧੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਕੋਲੋਰੇਕਟਲ ਕੈਂਸਰ ਸਪੈਸ਼ਲਿਸਟ ਡਾਕਟਰ ਐਲਨ ਪੀ. ਵੇਨੁਕ ਨੇ ਇਸ ਖੋਜ ਨੂੰ ਵਿਸ਼ਵ ਪੱਧਰੀ ਦੱਸਦਿਆਂ ਕਿਹਾ ਕਿ ਸਾਰੇ ਮਰੀਜ਼ਾਂ ਦਾ ਪੂਰੀ ਤਰ੍ਹਾਂ ਠੀਕ ਹੋਣਾ ਬੇਮਿਸਾਲ ਹੈ। ਉਨ੍ਹਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਇਸ ਦਵਾਈ ਦੇ ਮਾੜੇ ਪ੍ਰਭਾਵ ਨਹੀਂ ਨਜ਼ਰ ਆਏ। ਖੋਜ ਪੱਤਰ ਦੇ ਸਹਿ-ਲੇਖਕ ਨੇ ਉਸ ਪਲ ਬਾਰੇ ਗੱਲ ਕੀਤੀ ਜਦੋਂ ਮਰੀਜ਼ਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਕੈਂਸਰ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ।

ਕੀ ਹੈ ਦਵਾਈ ਦੀ ਕੀਮਤ?

ਅਮਰੀਕਾ ਵਿਚ Dostarlimab ਦੀ 500mg ਖੁਰਾਕ ਦੀ ਕੀਮਤ ਲਗਭਗ 8 ਲੱਖ ਰੁਪਏ (11,000 ਡਾਲਰ) ਹੈ। ਜਦਕਿ, ਯੂਕੇ ਵਿੱਚ ਇਹ 5,887 ਪਾਉਂਡ ਪ੍ਰਤੀ ਖੁਰਾਕ ਉਪਲਬਧ ਹੈ।

About editor11

Check Also

ਸੋਂਦੇ ਸਮੇਂ ਤੁਹਾਡੇ ਚਿਹਰੇ ‘ਤੇ ਸਬੰਧ ਬਣਾਉਂਦੇ ਹਨ ਇਹ ਜੀਵ, ਦੇਖ ਕੇ ਹੋਵੋਗੇਂ ਹੈਰਾਨ

ਨਿਊਜ਼ ਡੈਸਕ: ਵਿਗਿਆਨੀ ਮਨੁੱਖੀ ਸਰੀਰ ‘ਤੇ ਲਗਾਤਾਰ ਖੋਜ ਕਰ ਰਹੇ ਹਨ। ਖ਼ੂਨ ਤੋਂ ਲੈ ਕੇ …

Leave a Reply

Your email address will not be published.

Also plac e the google analytics code first