Breaking News

ਭੋਲਾ ਡਰੱਗ ਰੈਕੇਟ ‘ਚ ਵਾਂਟੇਡ ਕਬੱਡੀ ਪ੍ਰਮੋਟਰ ਦੀ ਕੈਨੇਡਾ ‘ਚ ਮੌਤ

ਰਿਚਮੰਡ: ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਸ਼ਹਿਰ ‘ਚ ਰਹਿਣ ਵਾਲੇ ਮਸ਼ਹੂਰ ਕਬੱਡੀ ਪ੍ਰਮੋਟਰ ਰਣਜੀਤ ਸਿੰਘ ਔਜਲਾ ਉਰਫ਼ ਦਾਰਾ ਮੁਠੱਡਾ ਦੀ ਦਿਲ ਦੀ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦਾਰਾ ਔਜਲਾ ਨੇ 55 ਸਾਲ ਦੀ ਉਮਰ ‘ਚ ਆਖਰੀ ਸਾਹ ਲਏ। ਦੱਸਣਯੋਗ ਹੈ ਕਿ ਭਾਰਤ ‘ਚ ਸਭ ਤੋਂ ਵੱਡੇ ਡਰੱਗ ਰੈਕੇਟ ਜਗਦੀਸ਼ ਭੋਲਾ ਦੇ ਮਾਮਲੇ ‘ਚ ਈਡੀ ਦੀ ਵਾਂਟੇਡ ਲਿਸਟ ‘ਚ ਦਾਰਾ ਮੁਠੱਡਾ ਦਾ ਨਾਮ ਵੀ ਸ਼ਾਮਲ ਸੀ।

ਦਾਰਾ ਮੁਠੱਡਾ ਔਜਲਾ ਬ੍ਰਿਟਿਸ਼ ਕੋਲੰਬੀਆ ਕਬੱਡੀ ਫੈਡਰੇਸ਼ਨ ਦੇ ਭਾਰਤੀ-ਕੈਨੇਡੀਅਨ ਸਾਬਕਾ ਪ੍ਰਧਾਨ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਜ਼ਾਦ ਐਬਟਸਫੋਰਡ ਕਬੱਡੀ ਕਲੱਬ ਦੇ ਮੁੱਖ ਕੋਚ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ। ਔਜਲਾ ਦੀ ਮੌਤ ‘ਤੇ ਪੰਜਾਬੀ ਗਾਇਕ ਜੈਜ਼ੀ ਬੀ ਨੇ ਡੂੰਘਾ ਦੁੱਖ ਜਤਾਇਆ ਹੈ, ਜੋ ਕਿ ਉਨਾਂ ਦੇ ਨਜ਼ਦੀਕੀ ਦੋਸਤ ਮੰਨੇ ਜਾਂਦੇ ਹਨ।

ਇਹ ਵੀ ਜ਼ਿਕਰਯੋਗ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੌਪੀ ਗਈ ਸੂਚੀ ‘ਚ ਵੀ ਦਾਰਾ ਮੁਠੱਡਾ ਦਾ ਨਾਮ ਸ਼ਾਮਲ ਸੀ। ਜਿਸ ‘ਚ 11 ਹੋਰ ਕੈਨੇਡੀਅਨ ਪਰਵਾਸੀ ਭਾਰਤੀਆਂ ਦੀ ਵੀ ਰਿਮਾਂਡ ਮੰਗੀ ਗਈ ਸੀ ਜੋ ਕਿ ਭਾਰਤ ‘ਚ ਨਸ਼ਾ ਤਸਕਰੀ ਦਾ ਕੰਮ ਕਰਦੇ ਸਨ ਤੇ ਤਸਕਰੀ ‘ਚ ਭੋਲਾ ਗਰੁੱਪ ਦੀ ਮਦਦ ਕਰਦੇ ਸਨ।  ਇਸ ਤੋਂ ਇਲਾਵਾ ਇੱਕ ਪੰਜਾਬੀ ਗਾਣੇ ਵਿੱਚ ਪੇਸ਼ਕਾਰੀ ਦੇਣ ਕਾਰਨ ਵੀ ਉਹ ਵਿਵਾਦਾਂ ਵਿੱਚ ਘਿਰ ਗਏ ਸਨ, ਜਿਸ ਵਿੱਚ ਉਨ੍ਹਾਂ ਵਲੋਂ ਜੇਲ੍ਹ ਵਿੱਚ ਕੈਦੀ ਦੀ ਸ਼ਲਾਘਾ ਕੀਤੀ ਸੀ। 

About editor11

Check Also

ਅਮਰੀਕਾ ‘ਚ ਤੇਲੰਗਾਨਾ ਦੇ ਸਾਫਟਵੇਅਰ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ, ਰਿਸ਼ਤੇਦਾਰਾਂ ਨੇ ਭਾਰਤ ਸਰਕਾਰ ਤੋਂ ਮੰਗੀ ਮਦਦ

ਵਾਸ਼ਿੰਗਟਨ- ਅਮਰੀਕਾ ‘ਚ ਇੱਕ ਭਾਰਤੀ ਸਾਫਟਵੇਅਰ ਇੰਜੀਨੀਅਰ ਸਾਈ ਚਰਨ ਨੱਕਾ ਦੀ ਐਤਵਾਰ ਨੂੰ ਗੋਲੀ ਮਾਰ …

Leave a Reply

Your email address will not be published.

Also plac e the google analytics code first