Breaking News

ਪੌਪ ਸਟਾਰ ਨੂੰ ਮਿਲਣ ਪਹੁੰਚੇ ਫੈਨਜ਼, ਫਿਰਿਆ ਪਾਣੀ

ਮੈਰੀਲੈਂਡ : ਅਮਰੀਕਾ ਦੇ ਮੈਰੀਲੈਂਡ ‘ਚ ਪੌਪਸਟਾਰ ਹੈਲਸੀ ਦੇ ਕੰਸਰਟ ਤੋਂ ਪਹਿਲਾਂ ਇੰਨੀ ਬਾਰਿਸ਼ ਹੋਈ ਕਿ ਸਟੇਡੀਅਮ ਦਾ ਪਵੇਲੀਅਨ ਪਾਣੀ ਨਾਲ ਭਰ ਗਿਆ।

ਹੈਲਸੀ ਦੇ ਪ੍ਰਸ਼ੰਸਕਾਂ ਨਾਲ ਸਟੇਡੀਅਮ ‘ਚ ਕਿਤੇ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ।ਲੋਕਾਂ ਨੇ ਮੀਂਹ ਤੋਂ ਬਚਣ ਲਈ ਕੁਰਸੀਆਂ ਦਾ ਸਹਾਰਾ ਲਿਆ।ਹੈਲਸੀ ਦਾ ਕੰਸਰਟ ਭਾਰੀ ਮੀਂਹ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਅਮਰੀਕਾ ਦੇ ਮੈਰੀਲੈਂਡ ‘ਚ ਭਾਰੀ ਮੀਂਹ ਦੌਰਾਨ ਸਟੇਡੀਅਮ ‘ਚ ਕੁਰਸੀਆਂ ‘ਤੇ ਖੜ੍ਹੇ ਲੋਕ ਆਪਣੇ ਚਹੇਤੇ ਗਾਇਕ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਸਾਰਾ ਸਟੇਡੀਅਮ ਇਨ੍ਹਾਂ ਸੰਗੀਤ ਪ੍ਰੇਮੀਆਂ ਦੇ ਸ਼ੋਰ ਨਾਲ ਗੂੰਜ ਰਿਹਾ ਸੀ। ਇਸ ਦੌਰਾਨ ਅਚਾਨਕ ਕੁਝ ਅਜਿਹਾ ਹੋਇਆ ਕਿ ਲੋਕਾਂ ਦੀ ਖੁਸ਼ੀ ‘ਤੇ ਪਾਣੀ ਫਿਰ ਗਿਆ।

ਭਾਰੀ ਮੀਂਹ ਕਾਰਨ ਪਵੇਲੀਅਂ ਪਾਣੀ ਨਾਲ ਭਰ ਗਿਆ ਸੀ।ਇਸ ਕਾਰਨ ਦੂਰ-ਦੂਰ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਸੁਰੱਖਿਅਤ ਘਰ ਪਰਤਣ ਦੀ ਸੀ। ਪਰ ਇਵੈਂਟ ਦੇ ਰੱਦ ਹੋਣ ਤੋਂ ਬਾਅਦ, ਹੈਲਸੀ ਦੇ ਪ੍ਰਸ਼ੰਸਕਾਂ ਕੋਲ ਕੋਈ ਹੋਰ ਵਿਕਲਪ ਨਹੀਂ ਸੀ।


					
									

About editor11

Check Also

ਏਕਨਾਥ ਸ਼ਿੰਦੇ ਭਾਜਪਾ ਨਾਲ ਮਿਲ ਕੇ ਬਨਾਉਣਗੇ ਸਰਕਾਰ ,ਜਾਣੋ ਕੀ ਕਿਹਾ ਸ਼ਰਦ ਪਵਾਰ ਨੇ

ਨਿਊਜ਼ ਡੈਸਕ: ਮਹਾਰਾਸ਼ਟਰ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਵਿਚਕਾਰ, NCP ਮੁਖੀ ਸ਼ਰਦ ਪਵਾਰ ਨੇ …

Leave a Reply

Your email address will not be published.

Also plac e the google analytics code first