Breaking News

Internet Speed ਤੇਜ਼ ਕਰਨ ਲਈ ਆਪਣਾਓ ਇਹ ਤਰੀਕੇ, ਮਿੰਟ ‘ਚ ਹੋਵੇਗੀ Movie Download

ਨਿਊਜ਼ ਡੈਸਕ: ਅੱਜਕਲ ਸਮਾਰਟਫੋਨ ਤੋਂ ਬਿਨ੍ਹਾਂ ਇਕ ਮਿੰਟ ਵੀ ਲੰਘਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਸਮਾਰਟਫੋਨ ‘ਚ ਜੇਕਰ ਇੰਟਰਨੈਟ ਨਾ ਹੋਵੇ ਤਾਂ ਇਸ ਤਰ੍ਹਾ ਲਗਦਾ ਹੈ ਜਿਵੇਂ ਕਿਸੇ ਨੇ ਸਰੀਰ ‘ਚੋਂ ਜਾਨ ਕੱਢ ਲਈ ਹੋਵੇ। ਇਕ ਤਰ੍ਹਾਂ ਦਾ ਬੀਮਾਰ ਵਰਗਾ ਅਹਿਸਾਸ ਹੁੰਦਾ ਹੈ। ਐਵੇ ਲਗਦਾ ਹੈ ਜ਼ਿੰਦਗੀ ‘ਚ ਕੁਝ ਬਚਿਆ ਹੀ ਨਹੀਂ ,ਕੋਈ ਆਪਣਾ ਹੈ ਹੀ ਨਹੀਂ।

ਇੰਟਰਨੈਟ ਦੀ ਮਦਦ ਨਾਲ ਹੀ ਬਹੁਤ ਸਾਰੇ ਕੰਮ ਸਮਾਰਟ ਫੋਨ ਤੋਂ ਹੁੰਦੇ ਹਨ। ਇਸ ਲਈ ਜ਼ਰੂਰੀ ਹੈ ਆਸਾਨ ਤਰੀਕੇ ਨਾਲ ਤੁਸੀ ਆਪਣੇ ਇੰਟਰਨੈਟ ਦੀ ਸਪੀਡ ਤੇਜ਼ ਕਰ ਸਕਦੇ ਹੋ ।

Cache ਭਰ ਜਾਣ ਨਾਲ ਇਨਡਰੋਆਈਡ(Android) ਫੋਨ ਦੀ ਸਪੀਡ ਘੱਟ ਹੋਣ ਲਗਦੀ ਹੈ।ਜਿਸ ਨਾਲ ਇੰਟਰਨੈਟ ਦੀ ਸਪੀਡ ਪ੍ਰਭਾਵਿਤ ਹੁੰਦੀ ਹੈ।ਇਸ ਲਈ ਥੋੜੇ ਸਮੇਂ ਬਾਅਦ Cache ਕਲੀਅਰ ਕਰਨਾ ਜ਼ਰੂਰੀ ਹੈ। ਇਸ ਨਾਲ ਇੰਟਰਨੈਟ ਦੀ ਸਪੀਡ ‘ਚ ਵਾਧਾ ਹੋਵੇਗਾ।

ਫੋਨ ਦੀ ਸੈਟਿੰਗ ‘ਤੇ ਜਾਕੇ ਦੇਖੋ ਕਿ ਉਥੇ ਨੈਟਵਰਕ ਸੈਟਿੰਗ ਦੇ ਆਪਸ਼ਨ ‘ਤੇ ਪ੍ਰੇਫਰਡ ਨੈਟਵਰਕ ਟਾਈਪ ਆਫ ਨੈਟਵਰਕ ‘ਚ 4ਜੀ ਜਾ ਐਲਈਟੀ ਹੈ ਜਾਂ ਨਹੀਂ।ਜੇਕਰ ਨਾ ਹੋਵੇ ਤਾਂ ਇਨ੍ਹਾਂ ‘ਚੋਂ ਉਪਲਬਧ ਆਪਸ਼ਨ ਚੁਣੋ।

ਫੋਨ ਰੀਸਟਾਰਟ ਕਰੋ। ਫੋਨ ਰੀਸਟਾਰਟ ਹੋਣ ‘ਤੇ ਮੁਬਾਈਲ ਨੈਟਾਰਕ ਨੂੰ ਦੁਬਾਰਾ ਤੋਂ ਸਰਚ ਕਰਦਾ ਹੈ। ਜਿਸ ਨਾਲ ਡਾਟਾ ਸਪੀਡ ਵਧ ਜਾਂਦੀ ਹੈ।

ਯੂਜ਼ਰ ਕਈ ਵਾਰ ਆਪਣੇ ਫੋਨ ‘ਤੇ ਆਟੋ ਡਾਉਨਲੋਡ ਫੀਚਰ ਨੂੰ ਇਨੇਬਲ ਕਰ ਲੈਂਦੇ ਹਨ। ਜਿਸ ਦੀ ਵਜ੍ਹਾ ਨਾਲ ਬੈਕਗਰਾਂਊਂਡ ‘ਚ ਐਪਸ ਅਪਡੇਟ ਹੁੰਦੀਆਂ ਰਹਿੰਦੀਆਂ ਹਨ ਅਤੇ ਮਿਲਣ ਵਾਲਾ ਡਾਟਾ ਜਲਦੀ ਖਤਮ ਹੋ ਜਾਂਦਾ ਹੈ।ਜਿਸ ਨਾਲ ਸਲੋ ਇੰਟਰਨੈਟ ਦੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ।ਆਟੋ ਡਾਉਨਲੋਡ ਚੈਕ ਕਰਨ ਲਈ ਗੂਗਲ ਪਲੇ ਸਟੋਰ ‘ਤੇ ਜਾਓ।ਜੇਕਰ ਆਟੋ ਅਪਡੇਟ ਫੀਚਰ ਇਨੇਬਲ ਹੈ ਤਾਂ ਉਸਨੂੰ ਡਿਸੇਬਲ ਕਰ ਲਵੋ।

ਆਪਣੇ ਫੋਨ ‘ਤੇ ਇਅਰਪਲੇਨ ਮੋਡ ਇਨੇਬਲ ਕਰ ਲਵੋ ਅਤੇ ਉਸ ਤੋਂ ਬਾਅਦ ਡਿਸੇਬਲ ਕਰ ਦਵੋ।ਐਵੇਂ ਕਰਨ ਨਾਲ ਮੁਬਾਈਲ ਦਾ ਨੈਟਾਰਕ ਦੁਬਾਰਾ ਸਰਚ ਹੋਵੇਗਾ।ਇਸ ਨਾਲ ਇੰਟਰਨੈਟ ਵਧਣ ਦੀ ਸੰਭਾਵਨਾ ਹੁੰਦੀ ਹੈ।

ਕਈ ਐਵੇਂ ਦੀਆਂ ਬੇਕਾਰ ਅਠਪ ਹੁੰਧੀਆਂ ਹਨ ਜੋ ਬੈਕਗਰਾਉਂਡ ‘ਚ ਚਲਦੀਆਂ ਰਹਿੰਦੀਆਂ ਹਨ।ਉਹ ਤੁਹਾਡਾ ਡਾਟਾ ਵੀ ਖਰਾਬ ਕਰਦੀਆਂ ਹਨ।ਇਨ੍ਹਾਂ ਨੂੰ ਸੈਟਿੰਗ ‘ਚ ਜਾ ਕੇ ਬੰਦ ਕਰ ਦਵੋ।ਨਾਲ ਹੀ ਬਰਾਉਜ਼ਰ ‘ਚ ਡਾਟਾ ਸੇਵ ਮੋਡ ਚਾਲੂ ਕਰ ਲਵੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਹੁਣ ਟੈਲੀਗ੍ਰਾਮ ਉਪਭੋਗਤਾ ਇਸ ਤਰ੍ਹਾਂ 4GB ਤੱਕ ਦੀਆਂ ਫਾਈਲਾਂ ਨੂੰ ਇੱਕੋ ਵਾਰ ‘ਚ ਕਰ ਸਕਦੇ ਹਨ ਸਾਂਝਾ

ਨਿਊਜ਼ ਡੈਸਕ: ਅੱਜਕਲ ਬਹੁਤ ਸਾਰੀਆਂ ਐਪਸ ਆ ਗਈਆਂ ਹਨ। ਜੋ ਲੋਕਾਂ ਨੂੰ ਇਕ ਦੂਜੇ ਨਾਲ …

Leave a Reply

Your email address will not be published.

Also plac e the google analytics code first