Breaking News

ਪਾਕਿਸਤਾਨ ਦੇ ਕਰਾਚੀ ਵਿੱਚ ਹਿੰਦੂ ਮੰਦਰ ਵਿੱਚ ਭੰਨਤੋੜ

ਕਰਾਚੀ- ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ ਹਿੰਦੂ ਮੰਦਰ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਵਿੱਚ ਭੰਨਤੋੜ ਦਾ ਇਹ ਤਾਜ਼ਾ ਮਾਮਲਾ ਹੈ।

ਪੁਲਿਸ ਨੇ ਦੱਸਿਆ ਕਿ ਕਰਾਚੀ ਕੋਰੰਗੀ ਖੇਤਰ ਦੇ ਸ਼੍ਰੀ ਮਾਰੀ ਮਾਤਾ ਮੰਦਿਰ ਵਿੱਚ ਬੁੱਧਵਾਰ ਨੂੰ ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਇਹ ਮੰਦਰ ਕੋਰੰਗੀ ਥਾਣਾ ਖੇਤਰ ਦੇ ”ਜੇ” ਖੇਤਰ ”ਚ ਸਥਿਤ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮੰਦਰ ਦਾ ਜਾਇਜ਼ਾ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ।

ਇੱਕ ਅਖ਼ਬਾਰ ਦੀ ਖ਼ਬਰ ਮੁਤਾਬਕ ਕਰਾਚੀ ਦੇ ਹਿੰਦੂ ਭਾਈਚਾਰੇ ਦੇ ਲੋਕ ਇਸ ਘਟਨਾ ਕਾਰਨ ਦਹਿਸ਼ਤ ਵਿੱਚ ਹਨ, ਖਾਸ ਕਰਕੇ ਕੋਰੰਗੀ ਇਲਾਕੇ ਵਿੱਚ ਜਿੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਤਾਇਨਾਤ ਕੀਤੀ ਗਈ ਹੈ। ਇਲਾਕੇ ਦੇ ਰਹਿਣ ਵਾਲੇ ਹਿੰਦੂ ਸੰਜੀਵ ਨੇ ਅਖਬਾਰ ਨੂੰ ਦੱਸਿਆ ਕਿ ਮੋਟਰਸਾਈਕਲ ‘ਤੇ ਸਵਾਰ ਛੇ ਤੋਂ ਅੱਠ ਵਿਅਕਤੀ ਇਲਾਕੇ ‘ਚ ਆਏ ਅਤੇ ਮੰਦਰ ‘ਤੇ ਹਮਲਾ ਕਰ ਦਿੱਤਾ। ਉਸਨੇ ਕਿਹਾ “ਸਾਨੂੰ ਨਹੀਂ ਪਤਾ ਕਿ ਹਮਲਾ ਕਿਸ ਨੇ ਕੀਤਾ ਅਤੇ ਕਿਉਂ ਕੀਤਾ।”

ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਨ ਲਈ ਕਿਹਾ ਗਿਆ ਹੈ। ਕੋਰੰਗੀ ਦੇ ਐੱਸਐੱਚਓ ਫਾਰੂਕ ਸੰਜਰਾਨੀ ਨੇ ਦੱਸਿਆ, ”ਪੰਜ ਤੋਂ ਛੇ ਅਣਪਛਾਤੇ ਸ਼ੱਕੀ ਮੰਦਰ ‘ਚ ਦਾਖਲ ਹੋਏ ਅਤੇ ਮੰਦਰ ‘ਚ ਭੰਨਤੋੜ ਕਰਨ ਤੋਂ ਬਾਅਦ ਫਰਾਰ ਹੋ ਗਏ। ਪਾਕਿਸਤਾਨ ਵਿੱਚ ਘੱਟਗਿਣਤੀ ਹਿੰਦੂ ਆਬਾਦੀ ਦੇ ਮੰਦਰਾਂ ਨੂੰ ਅਕਸਰ ਭੀੜ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ। ਅਕਤੂਬਰ ਵਿੱਚ, ਕੋਟਰੀ ਵਿਖੇ ਸਿੰਧ ਨਦੀ ਦੇ ਕੰਢੇ ਸਥਿਤ ਇੱਕ ਇਤਿਹਾਸਕ ਮੰਦਰ ਨੂੰ ਕਥਿਤ ਤੌਰ ‘ਤੇ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਬਣਾਇਆ ਸੀ। ਇਸ ਸਬੰਧੀ ਥਾਣਾ ਕੋਤਰੀ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ।

ਸਰਕਾਰੀ ਅਨੁਮਾਨਾਂ ਅਨੁਸਾਰ ਪਾਕਿਸਤਾਨ ਵਿੱਚ 7.5 ਮਿਲੀਅਨ ਹਿੰਦੂ ਰਹਿੰਦੇ ਹਨ। ਹਾਲਾਂਕਿ, ਭਾਈਚਾਰੇ ਦੇ ਹਿਸਾਬ ਨਾਲ ਦੇਸ਼ ਵਿੱਚ 90 ਲੱਖ ਤੋਂ ਵੱਧ ਹਿੰਦੂ ਹਨ। ਪਾਕਿਸਤਾਨ ਦੀ ਜ਼ਿਆਦਾਤਰ ਹਿੰਦੂ ਆਬਾਦੀ ਸਿੰਧ ਪ੍ਰਾਂਤ ਵਿੱਚ ਆਬਾਦ ਹੈ। ਉਹ ਅਕਸਰ ਕੱਟੜਪੰਥੀਆਂ ਦੁਆਰਾ ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕਰਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਅਫਗਾਨਿਸਤਾਨ ‘ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ, 5 ਲੋਕਾਂ ਦੀ ਮੌਤ ਦੀ ਖ਼ਬਰ

ਗਿਆਨ – ਪੂਰਬੀ ਅਫਗਾਨਿਸਤਾਨ ‘ਚ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ …

Leave a Reply

Your email address will not be published.

Also plac e the google analytics code first