Breaking News

ਦਿੱਲੀ ਦੇ ਇਸ ਇਲਾਕੇ ‘ਚੋਂ ਮਿਲੇ ਮਨੁੱਖੀ ਅੰਗ, ਸਹਿਮ ਦਾ ਮਾਹੌਲ

ਨਵੀਂ ਦਿੱਲੀ: ਦਿੱਲੀ ਦੇ ਪਾਂਡਵ ਨਗਰ ਦੇ ਰਾਮਲੀਲਾ ਗਰਾਂਉਂਡ ‘ਚ ਕਈ ਮਨੁੱਖੀ ਅੰਗ ਮਿਲੇ ਹਨ। ਪੁਲਿਸ ਵਲੋਂ JCB ਮਸ਼ੀਨ ਨਾਲ ਮਲਬਾ ਹਟਾ ਕੇ ਜਾਂਚ ਕੀਤੀ ਜਾ ਰਹੀ ਹੈ। ਪਰ ਪੁਲਿਸ ਲਈ ਇਹ ਮਾਮਲਾ ਚੁਨੌਤੀ ਬਣਿਆ ਹੋਇਆ ਹੈ। ਅਜੇ ਤੱਕ ਪਤਾ ਨਹੀਂ ਲੱਗਿਆ ਇਹ ਅੰਗ ਕਿਸ ਦੇ ਹਨ।

ਦਿੱਲੀ ਪੂਰਬੀ ਜ਼ਿਲ੍ਹੇ ਦੀ ਡੀ ਐਸ ਪੀ ਪ੍ਰਿਅੰਕਾ ਕਸ਼ਯਪ ਦੇ ਅਨੁਸਾਰ 5 ਜੂਨ ਨੂੰ ਪੁਲਿਸ ਨੂੰ ਗਸ਼ਤ ਦੌਰਾਨ ਬਦਬੂ ਮਹਿਸੂਸ ਹੋਈ।ਜਦੋਂ ਬੈਗ ਨੂੰ ਖੋਲ ਕੇ ਦੇਖਿਆ ਤਾਂ ਲਾਸ਼ ਦੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ ਸਨ ਅਤੇ ਸਰੀਰ ਦਾ ਉਪਰਲਾ ਹਿੱਸਾ ਗਾਇਬ ਸੀ। ਪੁਲਿਸ ਸਾਰੇ CCTV ਦੀ ਮਦਦ ਨਾਲ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ 7 ਜੂਨ ਨੂੰ ਫਿਰ ਉਸੇ ਜ਼ਮੀਨ ਵਿੱਚ ਕਿਸੇ ਦਾ ਸਿਰ ਵੱਢਿਆ ਹੋਇਆ ਮਿਲਿਆ। ਇਸ ਤੋਂ ਬਾਅਦ ਇਲਾਕੇ ਦੇ ਲੋਕ ਸਹਿਮ ਗਏ। ਇੰਨਾ ਹੀ ਨਹੀਂ 8 ਜੂਨ ਨੂੰ ਇੱਥੇ ਦੋ ਹੱਥ ਮਿਲੇ ਹਨ। ਪਰ ਸਵਾਲ ਇਹ ਹੈ ਕਿ ਇਹ ਅੰਗ ਕਿਸਦੇ ਹਨ ਅਤੇ ਉਹ ਵਿਅਕਤੀ ਕੌਣ ਹੈ ਜੋ ਸਰੀਰ ਦੇ ਅੰਗਾਂ ਨੂੰ ਲਗਾਤਾਰ ਸੁੱਟ ਰਿਹਾ ਹੈ।

ਪੁਲਿਸ ਜਾਂਚ ‘ਚ ਜੁੱਟੀ ਹੋਈ ਹੈ।ਪੁਲਿਸ ਸਾਰਿਆਂ ਥਾਣਿਆਂ ਚੋਂ ਗੁੰਮਸ਼ੁਦਾ ਰਿਪੋਰਟਾਂ ਰਾਹੀਂ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਦੋਸ਼ੀ ਬਹੁਤ ਹੀ ਭਿਆਨਕ ਤਰੀਕੇ ਨਾਲ ਕਤਲ ਕਰਨ ਤੋਂ ਬਾਅਦ ਟੁੱਕੜੇ-ਟੁੱਕੜੇ ਕਰ ਕੇ ਅੰਗ ਸੁੱਟ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

About editor11

Check Also

ਫੈਂਸੀ ਨੰਬਰ ਲਗਾ ਕੇ ਵਾਹਨ ਘੁਮਾਉਣ ਵਾਲਿਆਂ ਦੀ ਆਵੇਗੀ ਸ਼ਾਮਤ, ਸਰਕਾਰ ਵਲੋਂ ਜ਼ਬਤ ਕਰਨ ਦੇ ਹੁਕਮ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ ਰਜਿਸਟ੍ਰੇਸ਼ਨ ਮਾਰਕ ਸਟੇਟ ਕੋਡ ਪੀ.ਬੀ. ਅਤੇ ਹੋਰ ਬਾਕੀ ਮਾਰਕ …

Leave a Reply

Your email address will not be published.

Also plac e the google analytics code first