Breaking News

ਸਿੱਧੂ ਮੂਸੇਵਾਲਾ ਦੇ ਇੱਕਠ ਨਾਲ ਹਿੱਲੀਆਂ ਸਰਕਾਰਾਂ

ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆ ਚੋਂ ਵੱਡੀ ਗਿਣਤੀ ‘ਚ ਪ੍ਰਸ਼ੰਸਕ ਇੱਕਠੇ ਹੋਏ। ਉਸਦੇ ਪ੍ਰੰਸ਼ਸਕਾਂ ਦੀ ਚਾਹਤ ਦਾ ਅੰਦਾਜ਼ਾ ਇਸ ਗਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਅੰਤਿਮ ਅਰਦਾਸ ਵੀ ਹੋ ਗਈ ਤਾਂ ਉਸਤੋਂ ਬਾਅਦ ਵੀ ਵੱਡੀ ਗਿਣਤੀ ‘ਚ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਲਈ ਕਤਾਰਾ’ਚ ਲੱਗੇ ਹੋਏ ਸਨ। ਪੰਜਾਬ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਹਸਤੀ ਦੀ ਅੰਤਿਮ ਅਰਦਾਸ ‘ਚ ਐਨਾ ਵੱਡਾ ਇੱਕਠ ਹੋਇਆ ਹੈ।ਇੱਕ ਪਾਸੇ  ਅੱਤ ਦੀ ਗਰਮੀ ਪੈ ਰਹੀ ਸੀ  ਅਤੇ ਦੂਜੇ ਪਾਸੇ ਮਾਨਸਾ ਦਾ ਅਜਿਹਾ ਇਲਾਕਾ ਜਿੱਥੇ ਕੇ ਬਹੁਤ ਸਾਰੇ ਲੋਕ ਸ਼ਾਇਦ ਪਹਿਲੀ ਵਾਰ ਇੱਥੇ ਆਏ ਹੋਣਗੇ। ਆਉਣ ਵਾਲਿਆਂ ‘ਚ ਚਾਰ ਸਾਲ ਦੇ ਬੱਚਿਆਂ ਤੋਂ ਲੈ ਕੇ 75-80 ਸਾਲ ਤੱਕ ਦੇ ਬਜ਼ੁਰਗ ਵੀ ਸ਼ਾਮਿਲ ਸਨ।ਸਿੱਧੂ ਮੂਸੇਵਾਲਾ ਹਰ ਵਰਗ ਦੇ ਲੋਕਾਂ ‘ਚ ਆਪਣੇ ਗੀਤਾਂ ਅਤੇ ਐਕਸ਼ਨ ਕਾਰਨ ਐਨੇ ਹਰਮਨ ਪਿਆਰੇ ਹਨ ਕਿ ਚਾਰ ਸਾਲ ਦੇ ਬੱਚੇ ਵੀ ਉਸਦੇ  ਗੀਤਾਂ ਦਾ ਜ਼ਿਕਰ ਕਰ ਰਹੇ ਸਨ।ਇੱਕ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੁਖਾਰ ਦੀ ਹਾਲਤ’ਚ ਉਸਦੀ ਧੀ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਲਈ ਆਈ ਹੈ।ਉਸ ਮਾਂ ਦਾ ਕਹਿਣਾ ਸੀ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਸੇ ਹੀ ਦਿਨ ਇਹ ਖ਼ਬਰ ਸੁਣਕੇ ਮੇਰੀ ਧੀ ਨੂੰ ਬੁਖਾਰ ਚੜ ਗਿਆ ਅਤੇ ਉਹ ਅਜੇ ਤੱਕ ਵੀ ਠੀਕ ਨਹੀਂ ਹੈ।ਕਈ ਮਾਪਿਆ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚਿਆਂ ਨੇ ਜਿੱਦ ਕੀਤੀ ਕਿ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਜ਼ਰੂਰ ਜਾਣਾ ਹੈ।ਉਂਝ ਤਾਂ ਹਰ ਵਰਗ ਦੇ ਲੋਕ ਇਸ ਮੌਕੇ ਸ਼ਾਮਿਲ ਹੋਏ ਪਰ ਸਭ ਤੋਂ ਵੱਡੀ ਗਿਣਤੀ ‘ਚ ਨੌਜਵਾਨ ਜੁੜੇ ਸਨ।ਉਹ ਸਾਰੇ ਸਿੱਧੂ ਦੇ ਗੀਤਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਹਨ।ਅੱਜ ਦੇ ਇੱਕਠ ‘ਚ ਬਹੁਤ ਸਾਰੇ ਲੋਕਾਂ ਨੇ ਆਪਣੇ ਹੱਥਾਂ ‘ਚ ਸਿੱਧੂ ਦੀਆਂ ਵੱਖ-ਵੱਖ ਤਸਵੀਰਾਂ ਅਤੇ ਪੋਸਟਰ ਚੁੱਕੇ ਹੋਏ ਸਨ।ਇਹ ਦੇਖਿਆ ਜਾ ਸਕਦਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਉਨ੍ਹਾਂ ਦੇ ਮਨਾਂ ਅੰਦਰ ਇਕ ਗੁੱਸੇ ਦੀ ਭਾਵਨਾ ਹੈ।ਉਹ ਮੰਗ ਕਰ ਰਹੇ ਸਨ ਕਿ ਸਿੱਧੂ ਦੇ ਮਾਮਲੇ ‘ਚ ਪਰਿਵਾਰ ਅਤੇ ਉਸਦੇ ਪ੍ਰੰਸ਼ਸਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।ਇਸ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ ਦੇ ਪ੍ਰਤੀਨਿਧ,ਨੇਤਾ ਅਤੇ ਹਮਾਇਤੀ ਵੀ ਪੁੱਜੇ ਹੋਏ ਸਨ।ਵੱਖ-ਵੱਖ ਸੰਸਥਾਵਾਂ ਦੀਆਂ ਧਾਰਮਿਕ ਜੱਥੇਬੰਦੀਆਂ ਦੇ ਆਗੂ ਵੀ ਪੁੱਜੇ ਹੋਏ ਸਨ। ਵੱਡੀ ਗਿਣਤੀ ‘ਚ ਇੱਕਠ ਅੰਦਰ ਔਰਤਾਂ ਦੀ ਸ਼ਮੂਲੀਅਤ ਵੀ ਨਜ਼ਰ ਆ ਰਹੀ ਸੀ।ਇਕੱਠ ‘ਚ ਸ਼ਾਮਿਲ ਸਿੱਧੂ ਮੂਸੇਵਾਲਾ ਦੇ ਬਹੁਤ ਸਾਰੇ ਪ੍ਰੰਸ਼ਸਕ ਅੱਜ ਵੀ ਰੋ ਰਹੇ ਸਨ।ਇਕੱਠ ‘ਚ ਇਸਤਰ੍ਹਾਂ ਦੀ ਸੰਜੀਦਗੀ ਨਜ਼ਰ ਆ ਰਹੀ ਸੀ ਕਿ ਜਿਹੜੇ ਲੋਕ ਇਕ ਵਾਰ ਜਿਸ ਥਾਂ ‘ਤੇ ਬੈਠ ਗਏ ਆਖੀਰ ਤੱਕ ਉੱਥੋਂ ਹਿੱਲ ਕੇ ਨਹੀਂ ਗਏ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ  ਅਤੇ ਮਾਤਾ ਚਰਨ ਕੌਰ ਅੰਤਿਮ ਅਰਦਾਸ ਤੋਂ ਬਾਅਦ ਜਦੋਂ ਕੁਝ ਮਿੰਟਾ ਲਈ ਸਟੇਜ ‘ਤੇ ਆਏ ਤਾਂ ਉਸ ਵੇਲੇ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ।ਇਹ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਮਾਂ ਬਾਪ ਦਾ ਹੋਣਹਾਰ ਅਤੇ ਬੁਲੰਦੀਆਂ ਨੂੰ ਛੂਹਣ ਵਾਲਾ ਇਕਲੌਤਾ ਬੇਟਾ ਇਸ ਦੁਨੀਆਂ ਤੋਂ ਚਲਾ ਗਿਆ ਤਾਂ ਉਹ ਕਿੰਨੇ ਦ੍ਰਿੜ ਇਰਾਦੇ ਨਾਲ ਸਟੇਜ ‘ਤੇ ਆਏ ਹੋਣਗੇ।ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਸਟੇਜ  ਤੇ ਆਏ ਤਾਂ ਸ਼ਾਇਦ ਹੀ ਕੋਈ ਅਜਿਹੀ ਅੱਖ ਹੋਵੇਗੀ ਜਿਸਦੀ ਅੱਖ ‘ਚੋਂ ਹੰਝੂ ਨਾ ਡਿੱਗਿਆ ਹੋਵੇ।ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੜੇ ਹੀ ਭਾਵੁਕ ਲਹਿਜ਼ੇ  ਨਾਲ ਬੋਲਦੇ ਹੋਏ ਕਿਹਾ ਕਿ ਉਹ ਸਰਕਾਰਾਂ ਨੂੰ ਬੇਨਤੀ ਕਰਦੇ ਹਨ ਕਿ ਪੰਜਾਬ ਨੂੰ ਇਸ ਅੱਗ ‘ਚੋਂ ਕੱਢ ਲਵੋ। ਉਨ੍ਹਾਂ ਕਿਹਾ ਕਿ ਸਾਡੇ ਨਾਲ ਤਾਂ ਇਹ  ਭਾਣਾ ਵਾਪਰ ਗਿਆ ਪਰ ਕਿਸੇ ਹੋਰ ਨਾਲ ਨਾ ਹੋਵੇ।ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੇਰੇ ਬੇਟੇ ਦਾ ਕਸੂਰ ਕੀ ਸੀ? ਉਸਦੇ ਬੇਟੇ ਨੇ ਕਦੇ ਵੀ ਕਿਸੇ ਨਾਲ ਵਧੀਕੀ ਨਹੀਂ ਕੀਤੀ ਸੀ ਅਤੇ ਇਸੇ ਕਰਕੇ ਹੀ ਸਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਸੀ।ਉਨ੍ਹਾਂ ਨੇ ਮੀਡੀਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਸੋਸ਼ਲ ਮੀਡੀਆਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੇਰੇ ਬੇਟੇ ਦੇ ਸਿਵੇ ਨੂੰ ਲੈ ਕੇ ਖਬਰਾਂ ਨਾ ਬਣਾਓ।ਉਨ੍ਹਾਂ ਕਿਹਾ ਮੇਰੇ ਬੇਟੇ ਬਾਰੇ ਬਹੁਤ ਸਾਰੀਆਂ ਖਬਰਾਂ ਮਨਘੜਤ ਚੱਲ ਰਹੀਆਂ ਹਨ।ਉਨ੍ਹਾਂ ਕਿਹਾ ਮੇਰੀ ਬੇਨਤੀ ਹੈ ਕਿ ਹਰ ਕਿਸੇ ਚੀਜ਼ ਨੂੰ ਖ਼ਬਰ ਨਾ ਬਣਾਇਆ ਜਾਵੇ।ਖਾਸ ਤੌਰ ‘ਤੇ ਉਨ੍ਹਾਂ  ਜ਼ਿਕਰ ਕੀਤਾ ਕਿ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਮੇਰੇ ਬੇਟੇ ਦਾ ਆਪਣਾ ਫੈਸਲਾ ਸੀ।ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਉਸਨੂੰ ਕਿਹਾ ਸੀ ਕਿ ਤੂੰ ਚੋਣ ਨਾ ਲੜ ਕਿਉਂਕਿ ਤੇਰਾ ਗਾਇਕੀ ਦੇ ਖੇਤਰ ‘ਚ ਬਹੁਤ ਵੱਡਾ ਨਾਮ ਹੈ।ਉਨ੍ਹਾਂ ਨੇ ਆਪਣੇ  ਬੇਟੇ ਦੇ ਕਤਲ ਦੀ ਗੱਲ ਕਰਦੇ ਹੋਏ ਕਿਹਾ ਕਿ 29 ਮਈ ਦਾ ਐਸਾ ਕਾਲਾ ਦਿਨ ਸੀ ਜਿਸ ਦਿਨ ਮੇਰੇ ਪਰਿਵਾਰ ਦਾ ਸਭ ਕੁਝ ਖਤਮ ਹੋ ਗਿਆ।ਉਨ੍ਹਾਂ ਨੇ ਆਪਣੇ ਬੇਟੇ ਦੇ ਇਨਸਾਫ ਲਈ ਗੱਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ ਪਰ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਆਪ ਮੀਡੀਆ ‘ਚ ਜਾਕੇ ਸੰਘਰਸ਼ ਦਾ ਸੱਦਾ ਦੇਣਗੇ।ਉਨ੍ਹਾਂ ਕਿਹਾ ਮੇਰੇ ਬੇਟੇ ਦੇ ਕਤਲ ਤੋਂ ਬਾਅਦ ਅਸੀ ਬਹੁਤ ਟੁੱਟਗੇ ਸੀ ਪਰ ਤੁਹਾਡੇ ਸਾਰਿਆਂ ਦੇ ਸਾਥ ਨੇ ਸਾਨੂੰ ਬਹੁਤ ਵੱਡਾ ਹੌਸਲਾਂ ਦਿੱਤਾ ਹੈ। ਸਿੱਧੂ ਮੂਸੇਵਾਲਾ ਨੂੰ ਜਿਉਂਦਾ ਰਖਾਗਾਂ।ਉਨ੍ਹਾਂ ਨੇ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਿੱਧੂ ਮੂਸੇਵਾਲਾ ਦਾ ਕਹਿਣਾ ਮਨ ਕੇ ਸਾਰੇ ਨੌਜਵਾਨ ਆਪਣੇ ਮਾਂ-ਪਿਓ ਦਾ ਸਤਿਕਾਰ ਕਰਨ ਅਤੇ ਸਿਰਾਂ ‘ਤੇ ਪੱਗੜੀ ਸਜਾ ਕੇ ਰੱਖਣ।ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਬੜੀ ਹਿੰਮਤ ਰਖਦੇ ਹੋਏ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਇਹ ਮਹਿਸੂਸ ਹੁੰਦਾ ਹੈ ਮੇਰਾ ਬੇਟਾ ਅੱਜ ਵੀ ਮੇਰੇ ਆਲੇ-ਦੁਆਲੇ ਹੈ।ਮਾਤਾ ਨੇ ਵਾਤਾਵਰਨ ਦੀ ਸੰਭਾਲ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਸਦੀ ਯਾਦ ‘ਚ ਇਕ- ਇਕ ਦਰਖਤ ਜ਼ਰੂਰ ਲਗਾਉਣ।ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।

About editor11

Check Also

“ਅਗਨੀਪਥ” ਨੂੰ “ਪਾਇਲਟ ਪ੍ਰੋਜੈਕਟ” ਦੇ ਤਹਿਤ ਪਹਿਲੋਂ ਪਰਖਿਆ ਜਾਵੇ

– ਮੇਰਾ ਦ੍ਰਿਸ਼ਟੀਕੋਣ: ਕੰਵਰ ਸੰਧੂ  ਅੱਜ ਮੈਂ ਇੱਕ ਮਹੱਤਵਪੂਰਣ ਰਾਸ਼ਟਰੀ ਹਿੱਤ ਦੇ ਮਸਲੇ ਉੱਤੇ ਗੱਲ …

Leave a Reply

Your email address will not be published.

Also plac e the google analytics code first