ਕੈਨੇਡਾ ‘ਚ ਦੋ ਪੰਜਾਬੀਆਂ ਵਿਰੁੱਧ ਲੱਗੇ ਗੰਭੀਰ ਦੋਸ਼

ਬਰੈਂਪਟਨ: ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋ ਬੀਤੇ ਐਤਵਾਰ ਸ਼ਰਾਬ ਪੀਕੇ ਗੱਡੀ ਚਲਾਉਣ ਅਤੇ ਹਾਦਸੇ ਕਰਨ ਦੇ ਵੱਖ-ਵੱਖ ਮਾਮਲਿਆਂ ‘ਚ ਬਰੈਂਪਟਨ ਨਾਲ ਸਬੰਧਤ 2 ਪੰਜਾਬੀਆਂ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਫਰਿਨ ਕਾਊਂਟੀ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ 26 ਸਾਲ ਦੇ ਅਜੈਪਾਲ ਸਿੰਘ ਪਰਮਾਰ ਅਤੇ 64 ਸਾਲਾ ਤੇਜਾ ਮਾਨ ਨੂੰ ਵੱਖ-ਵੱਖ ਥਾਵਾਂ ‘ਤੇ ਰੋਕਿਆ ਗਿਆ ਅਤੇ ਚੈਕਿੰਗ ਦੌਰਾਨ ਇਨ੍ਹਾਂ ਦੇ ਖੂਨ ‘ਚ ਬਹੁਤ ਜ਼ਿਆਦਾ ਮਾਤਰਾ ‘ਚ ਅਲਕੋਹਲ ਦੀ ਮਾਤਰਾ ਮਿਲੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਮੁਲਮੂਰ (Mulmur) ਕਸਬੇ ਦੇ ਰਿਵਰ ਰੋਡ ਇਲਾਕੇ ‘ਚ ਹਾਦਸੇ ਸਬੰਧੀ ਜਾਣਕਾਰੀ ਮਿਲੀ ਸੀ ਅਤੇ ਮੌਕੇ ਪਹੁੰਚੇ ਅਫ਼ਸਰਾਂ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇਹ ਮਾਮਲਾ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਹੈ।

ਜਿਸ ਤੋਂ ਬਾਅਦ ਪੁਲਿਸ ਨੇ ਗੱਡੀ ਚਲਾ ਰਹੇ ਬਰੈਂਪਟਨ ਦੇ ਅਜੈਪਾਲ ਸਿੰਘ ਪਰਮਾਰ ਦਾ ਟੈਸਟ ਕਰਨ ਤੋਂ ਬਾਅਦ ਉਸ ਖਿਲਾਫ 2 ਦੋਸ਼ ਆਇਦ ਕੀਤੇ ਗਏ। ਉੱਥੇ ਹੀ ਦੂਜੇ ਪਾਸੇ ਅਰਜਵਲ ਕਸਬੇ ‘ਚ ਹਾਈਵੇਅ 10 ਨੇੜੇ ਬਰੌਡਵੇਅ ‘ਤੇ ਇੱਕ ਨਾਕੇ ਦੌਰਾਨ ਤੇਜਾ ਮਾਨ ਦੀ ਗੱਡੀ ਰੋਕੀ ਗਈ। ਮੌਕੇ ‘ਤੇ ਮੌਜੂਦ ਅਫ਼ਸਰਾਂ ਨੇ ਸ਼ੱਕ ਹੋਣ ‘ਤੇ ਉਸ ਦਾ ਟੈਸਟ ਕੀਤਾ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ 2 ਦੋਸ਼ ਆਇਦ ਕਰ ਦਿੱਤੇ। ਇਸ ਤੋਂ ਇਲਾਵਾ ਦੋਵਾਂ ਜਣਿਆਂ ਦੇ ਡਰਾਈਵਿੰਗ ਲਾਇਸੰਸ 90 ਦਿਨ ਲਈ ਮੁਅੱਤਲ ਕਰ ਦਿੱਤੇ ਗਏ ਜਦਕਿ ਗੱਡੀਆਂ ਸੱਤ ਦਿਨ ਜ਼ਬਤ ਰਹਿਣਗੀਆਂ ਤੇ ਜੁਲਾਈ ਮਹੀਨੇ ‘ਚ ਔਰੇਂਜਵਿਲ ਅਦਾਲਤ ‘ਚ ਪੇਸ਼ੀ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਨੇ ਰਚਿਆ ਇਤਿਹਾਸ, 21 ਸ਼ਬਦਾਂ ਦਾ ਸਹੀ ਉਚਾਰਨ ਕਰਕੇ ਜਿੱਤਿਆ ਖਿਤਾਬ

ਹਿਊਸਟਨ- ਟੈਕਸਾਸ ਵਿੱਚ ਰਹਿਣ ਵਾਲੀ ਅੱਠਵੀਂ ਜਮਾਤ ਵਿੱਚ ਪੜ੍ਹਦੀ 14 ਸਾਲਾ ਭਾਰਤੀ-ਅਮਰੀਕੀ ਹਰੀਨੀ ਲੋਗਨ ਨੇ …

Leave a Reply

Your email address will not be published.