ਅਧਿਆਪਕ ਨੇ ਬੱਚੇ ਨੂੰ ਕੀਤਾ ਬੇਇੱਜ਼ਤ, ਤਾਂ ਮਾਂ ਹੋਈ ਆਪੇ ਤੋਂ ਬਾਹਰ ,ਚੁੱਕਿਆ ਇਹ ਕਦਮ

ਮਿਸੀਸਿਪੀ: ਅਮਰੀਕਾ ਦੇ ਮਿਸੀਸਿਪੀ ‘ਚ ਸਕੂਲ ਅਧਿਆਪਕ ਦੁਆਰਾ ਕਲਾਸ ‘ਚ ਜ਼ੀਰੋ ਐਵਾਰਡ ਦੇ ਕੇ ਕਥਿਤ ਤੌਰ ‘ਤੇ ਬੇਇੱਜ਼ਤ ਕਰਨ ‘ਤੇ ਇਕ ਮਾਂ ਦਾ ਗੁੱਸਾ ਕੰਟਰੋਲ ਤੋਂ ਬਾਹਰ ਹੋ ਗਿਆ। ਪੈਟਰੀਸੀਆ ਬਕਲੇ ਨੇ ਦੱਸਿਆ, ‘ਇਹ ਪੁਰਸਕਾਰ ਉਸਦੇ ਬੇਟੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ।’ ਔਰਤ ਨੇ ਕਿਹਾ ਕਿ ਉਸਦੇ 14 ਸਾਲਾ ਬੇਟੇ, ਬ੍ਰੈਡਲੇ ਨੂੰ ਲੀਕ ਕਾਉਂਟੀ ਦੇ ਲੀਚ ਸੈਂਟਰਲ ਜੂਨੀਅਰ ਹਾਈ ਸਕੂਲ ਵਿੱਚ ਆਪਣੇ ਅਧਿਆਪਕ ਤੋਂ ਨਿਰਾਸ਼ਾਜਨਕ ਸਰਟੀਫਿਕੇਟ ਮਿਲਿਆ, ਜਿਸ ਵਿੱਚ ਲਿਖਿਆ ਸੀ, ‘ਜ਼ੀਰੋ ਐਵਾਰਡ । ਮੇਰੇ ਕੋਲ ਕੁਝ ਨਹੀਂ ਹੋ ਸਕਦਾ। ਕੋਸ਼ਿਸ਼ ਨਾ ਕਰੋ ਤੁਹਾਨੂੰ ਕਦੇ ਵੀ ਕੋਈ ਹੱਲ ਨਹੀਂ ਮਿਲੇਗਾ।’

ਔਰਤ ਨੇ ਕਿਹਾ ਜਦੋਂ ਉਸਨੇ ਆਪਣੇ ਬੇਟੇ ਨੂੰ ਸਕੂਲ ਤੋਂ ਪਿਕ ਕੀਤਾ ਤਾਂ ਉਸਨੇ ਮਹਿਸੂਸ ਕੀਤਾ ਕੁਝ ਤਾਂ ਗੜਬੜ ਹੈ।ਜਦੋ ਉਸਨੇ ਘਰ ਆਕੇ ਸਰਟੀਫਿਕੇਟ ਦੇਖਿਆ ਤਾਂ ਉਸਨੂੰ ਪਤਾ ਲੱਗਿਆ ਇਸ ਕਰਕੇ ਉਸਦਾ ਬੇਟਾ ਬਹੁਤ ਸ਼ਰਮਿੰਦਾ ਹੈ। ਸਰਟੀਫਿਕੇਟ ਮਿਲਣ ਤੋਂ ਬਾਅਦ, ਬ੍ਰੈਡਲੇ ਨੇ ਦੱਸਿਆ, ‘ਮੈਂ ਬਹੁਤ ਦੁਖੀ ਹਾਂ ਅਤੇ ਮੈਂ ਇਸਨੂੰ ਆਪਣੀ ਮਾਂ ਨੂੰ ਨਹੀਂ ਦੇਣਾ ਚਾਹੁੰਦਾ।’ ਜਦੋਂ ਪੈਟਰੀਸੀਆ ਬਕਲੇ ਨੇ ਆਪਣੇ ਬੇਟੇ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਨੂੰ ਪੂਰੀ ਕਲਾਸ ਦੇ ਸਾਹਮਣੇ ਬੇਇੱਜ਼ਤ ਕੀਤਾ ਗਿਆ ਸੀ। ਗੁੱਸੇ ਵਿੱਚ, ਪੈਟਰੀਸੀਆ ਨੇ ਇਹ ਜਾਣਨ ਲਈ ਸਕੂਲ ਦੇ ਦਫਤਰ ‘ਚ ਫੋਨ ਲਗਾਇਆ ਕਿ ਪੁਰਸਕਾਰ ਕੀ ਹੈ ਅਤੇ ਇਹ ਕਿਉਂ ਦਿੱਤਾ ਗਿਆ ਸੀ।

ਪੈਟਰੀਸੀਆ ਨੇ ਕਿਹਾ ਉਸਦੇ ਬੇਟੇ ਨੂੰ ਇਹ ਪੁਰਸਕਾਰ ਦੇਣਾ ਕਿੰਨਾ ਗਲਤ ਹੈ। ਉਹ ਜੋ ਵੀ ਕਰ ਸਕਦੀ ਹੈ ਉਹ ਕਰੇਗੀ।ਇਸ ਤੋਂ ਬਾਅਦ ਉਨ੍ਹਾਂ ਨੇ ਲੀਕ ਕਾਊਂਟੀ ਸਕੂਲ ਦੇ ਸੁਪਰਡੈਂਟ ਨਾਲ ਕਈ ਵਾਰ ਗੱਲ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ। ਪੈਟਰੀਸੀਆ ਨੇ ਕਿਹਾ, ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਹਾਲਾਂਕਿ ਬ੍ਰੈਡਲੇ ਸਕੂਲ ਜਾਣਾ ਚਾਹੁੰਦਾ ਹੈ, ਪਰ ਉਸਦੀ ਮਾਂ ਇਸ ਘਟਨਾ ਤੋਂ ਬਾਅਦ ਉਸਨੂੰ ਕਿਸੇ ਹੋਰ ਸਕੂਲ ਵਿੱਚ ਦਾਖਲ ਕਰਵਾਉਣਾ ਚਾਹੁੰਦੀ ਹੈ।

Check Also

ਪਾਕਿਸਤਾਨ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦਾ ਇੱਕ ਹਿੱਸਾ ਹੋਇਆ ਢਹਿ-ਢੇਰੀ

ਗੁਜਰਾਂਵਾਲਾ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਾਕਿਸਤਾਨ ਸਥਿਤ ਜੱਦੀ ਹਵੇਲੀ ਦਾ ਵੱਡਾ ਹਿੱਸਾ ਸ਼ੁੱਕਰਵਾਰ ਨੂੰ …

Leave a Reply

Your email address will not be published.