ਮਮਤਾ ਬੈਨਰਜੀ ਦੇ ਖਿਲਾਫ ਭਾਜਪਾ ਨੇ ਐਲਾਨਿਆ ਆਪਣਾ ਯੋਧਾ

TeamGlobalPunjab
1 Min Read

ਕੋਲਕਾਤਾ : ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਨੇ ਪੱਛਮੀ ਬੰਗਾਲ ਚੋਣਾਂ ਦੀ ਹਾਟ ਸੀਟ ਨੰਦਿਗਰਾਮ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਥੋਂ ਉਹ ਸਿੱਧੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸਾਹਮਣਾ ਕਰਨਗੇ। ਜਿਕਰ ਏ ਖਾਸ ਹੈ ਕਿ ਦੋ ਦਿਨ ਪਹਿਲਾਂ ਮਮਤਾ ਬੈਨਰਜੀ ਨੇ ਇਥੋਂ ਆਪਣਾ ਫਾਰਮ ਭਰਿਆ ਸੀ, ਜਿਸ ਤੋਂ ਬਾਅਦ ਉਹ ਹਮਲੇ ਦਾ ਸ਼ਿਕਾਰ ਹੋਏ ਸਨ। ਇਸ ਦਾ ਵਿਰੋਧ ਕਰਦਿਆਂ ਟੀਐਮਸੀ ਦੇ ਸੰਸਦ ਮੈਂਬਰਾਂ ਨੇ ਕਾਲੇ ਰੰਗ ਦੀ ਪੱਟੀ ਬੰਨ੍ਹ ਕੇ ਪ੍ਰਦਰਸ਼ਨ ਕੀਤਾ। ਟੀਐੱਮਸੀ ਨੇਤਾ ਕਥਿਤ ਹਮਲੇ ਸੰਬੰਧੀ ਚੋਣ ਕਮਿਸ਼ਨ ਨੂੰ ਮਿਲਣ ਗਏ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਦਸ ਦੇਈਏ ਕਿ ਮਮਤਾ ਬੈਨਰਜੀ ‘ਤੇ ਹਮਲੇ ਤੋਂ ਬਾਅਦ ਸਿਆਸੀ ਪਾਰਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਭਾਜਪਾ ਵਲੋਂ ਵੀ ਇਸ ਮਸਲੇ ਤੇ ਦੋਸ਼ ਲਾਉਂਦਿਆ ਇਸ ਨੂੰ ਡਰਾਮਾ ਦੱਸਿਆ ਗਿਆ ਹੈ।

ਮਮਤਾ ਬੈਨਰਜੀ ਵਲੋਂ ਇਸ ਤੋਂ ਬਾਅਦ ਵੀਡੀਓ ਬਿਆਨ ਵੀ ਜਾਰੀ ਕੀਤਾ ਗਿਆ ਸੀ।ਉਨ੍ਹਾਂ ਆਪਣੇ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਮਮਤਾ ਨੇ ਕਿਹਾ ਕਿ, “ਉਹ ਦੋ ਤਿੰਨ ਦਿਨਾਂ ਵਿਚ ਤੁਹਾਡੇ ਕੋਲ ਵਾਪਸ ਆ ਜਾਣਗੇ। ਮੇਰੀ ਲੱਤ ‘ਤੇ ਸੱਟ ਲੱਗੀ ਹੈ, ਹੋ ਸਕਦਾ ਮੈਨੂੰ ਵ੍ਹੀਲਚੇਅਰ’ ਤੇ ਬੈਠ ਕੇ ਮੁਹਿੰਮ ਚਲਾਉਣੀ ਪਵੇ।” ਮਮਤਾ ਬੈਨਰਜੀ ਨੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਲੋਕ ਸ਼ਾਂਤੀ ਬਣਾਈ ਰੱਖਣ।

Share this Article
Leave a comment