ਪੀਐੱਮ ਮੋਦੀ ਦਾ ਟਵਿੱਟਰ ਅਕਾਊਂਟ ਹੈਕ, ਨਿੱਜੀ ਵੈਬਸਾਈਟ ਨਾਲ ਲਿੰਕ ਸੀ ਟਵਿੱਟਰ

TeamGlobalPunjab
1 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ ਅਕਾਊਂਟ ਨੂੰ ਕੁਝ ਸਮੇਂ ਲਈ ਹੈਕ ਕਰ ਲਿਆ ਗਿਆ। ਇਸ ਸਬੰਧੀ ਟਵਿੱਟਰ ਨੇ ਵੀ ਮੰਨਿਆ ਹੈ ਕਿ ਮੋਦੀ ਦਾ ਅਕਾਊਂਟ ਹੈਕ ਹੋਇਆ ਹੈ ਅਤੇ ਜਾਂਚ ਜਾਰੀ ਹੈ। ਪ੍ਰਧਾਨ ਮੰਤਰੀ ਮੋਦੀ ਦਾ ਇਹ ਟਵਿੱਟਰ ਅਕਾਊਂਟ ਉਨ੍ਹਾਂ ਦੀ ਨਿੱਜੀ ਵੈੱਬਸਾਈਟ ਦੇ ਨਾਲ ਲਿੰਕ ਸੀ। ਅਕਾਊਂਟ ਨੂੰ ਹੈਕ ਕਰਨ ਤੋਂ ਬਾਅਦ ਹੈਕਰਜ਼ ਵੱਲੋਂ ਬਿਟਕੁਆਇਨ ਦੀ ਮੰਗ ਕੀਤੀ ਗਈ।

ਟਵਿੱਟਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਤੀਵਿਧੀ ਦੀ ਜਾਣਕਾਰੀ ਹੈ, ਤੇ ਉਹ ਹੈਕ ਹੋਏ ਅਕਾਊਂਟ ਨੂੰ ਸੁਰੱਖਿਅਤ ਬਣਾਉਣ ਲਈ ਯਤਨਸ਼ੀਲ ਹਨ। ਟਵਿੱਟਰ ਵੱਲੋਂ ਇੱਕ ਈ -ਮੇਲ ਭੇਜ ਕੇ ਕਿਹਾ ਗਿਆ ਕਿ ਅਸੀਂ ਸਰਗਰਮੀ ਨਾਲ ਹਾਲਾਤਾਂ ਦੀ ਜਾਂਚ ਕਰ ਰਹੇ ਹਾਂ। ਇਸ ਸਮੇਂ ਸਾਨੂੰ ਹੋਰ ਪ੍ਰਭਾਵਿਤ ਅਕਾਊਂਟਸ ਬਾਰੇ ਜਾਣਕਾਰੀ ਨਹੀਂ ਹੈ।

ਘਟਨਾ ਤੋਂ ਬਾਅਦ ਹੈਕਰਜ਼ ਵੱਲੋਂ ਕੀਤੇ ਟਵੀਟ ਹਟਾ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਹੋਰ ਉੱਘੀਆਂ ਹਸਤੀਆਂ ਦੇ ਅਕਾਊਂਟ ਵੀ ਹੈਕ ਹੋ ਚੁੱਕੇ ਹਨ। ਹਾਲ ਹੀ ਵਿੱਚ ਹੈਕ ਹੋ ਚੁੱਕੇ ਅਕਾਊਂਟਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਈਡੇਨ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਐਲੇਨ ਮਸਕ ਦੇ ਅਕਾਊਂਟ ਵੀ ਸ਼ਾਮਲ ਹਨ।

- Advertisement -

Share this Article
Leave a comment